ਲੁਧਿਆਣਾ, 17 ਜਨਵਰੀ 2020 - ਖੇਡ ਪ੍ਰਮੋਟਰ ਤੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਅਤੇ ਅਵਤਾਰ ਸਿੰਘ ਜਰਖੜ ਦੇ ਮਾਤਾ ਨਛੱਤਰ ਕੌਰ ਜਰਖੜ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਾਮਰੋਹ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਈ। ਜਿਥੇ ਵੱਖ ਵੱਖ ਪਾਰਟੀਆਂ ਦੇ ਰਾਜਨੀਤਿਕ ਸਮਾਜਿਕ ਅਤੇ ਖੇਡ ਜਗਤ ਦੀਆਂ ਸ਼ਖਸੀਅਤਾਂ ਨੇ ਆਪੋ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਾਤਾ ਨਛੱਤਰ ਕੌਰ ਦੀਆਂ ਪਰਿਵਾਰ ਪ੍ਰਤੀ, ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਦੀਆਂ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਬੇਟੇ ਜਗਰੂਪ ਸਿੰਘ ਜਰਖੜ ਵੱਲੋਂ ਖੇਡਾਂ ਦੇ ਜਗਤ 'ਚ ਪਾਏ ਯੋਗਦਾਨ ਨੂੰ ਸਲਾਹਿਆ। ਇਸ ਮੌਕੇ ਉੱਘੇ ਕੀਰਤਨੀਏ ਸੁਰਿੰਦਰ ਸਿੰਘ ਜੋਧਪੁਰੀ ਨੇ ਵਿਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਆਖਿਆ ਕਿ ਪਿੰਡ ਜਰਖੜ ਨੇ ਪੰਜਾਬ ਦੇ ਪੇਂਡੂ ਖੇਡ ਵਿਰਸੇ 'ਚ ਇੱਕ ਇਤਿਹਾਸ ਸਿਰਜਿਆ ਹੈ। ਪਿੰਡ ਜਰਖੜ 'ਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਬਣਨਾ ਅਤੇ ਹਾਕੀ ਅਕੈਡਮੀ ਦੀ ਸਥਾਪਨਾ ਹੋਣੀ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਦਾ ਜੋ ਉਪਰਾਲਾ ਜਰਖੜ ਵਾਲਿਆਂ ਨੇ ਕੀਤਾ ਹੈ, ਉਸਦਾ ਸਾਰਾ ਸਿਹਰਾ ਮਾਤਾ ਨਛੱਤਰ ਕੌਰ ਨੂੰ ਜਾਂਦਾ ਹੈ। ਕਿਉਂਕਿ ਜਗਰੂਪ ਸਿੰਘ ਜਰਖੜ ਦੀ ਸਮਰਪਿਤ ਭਾਵਨਾ ਦੇ ਸਦਕਾ ਪੰਜਾਬ 'ਚ ਹਾਕੀ ਤੇ ਕਬੱਡੀ ਵਰਗੀਆਂ ਖੇਡਾਂ ਨੂੰ ਬਚਾਉਣ ਦੀ ਜੋ ਨਵੀਂ ਲਹਿਰ ਚੱਲੀ ਹੈ, ਉਹ ਮਾਤਾ ਜੀ ਵੱਲੋਂ ਦਿੱਤੇ ਸੰਸਕਾਰਾਂ ਦਾ ਨਤੀਜਾ ਹੈ। ਇਸ ਤੋਂ ਇਲਾਵਾ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਗੁਰਦੇਵ ਸਿੰਘ ਲਾਪਰਾਂ ਕਾਂਗਰਸੀ ਆਗੂ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਮੀਡੀਆ ਇੰਡਸਟ੍ਰੀਅਲ ਡਵੈਲਪਮੈਂਟ ਬੋਰਡ ਪੰਜਾਬ, ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤਰ ਟਕਸਾਲੀ ਅਕਾਲੀ ਦਲ, ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਜਸਪਾਲ ਸਿੰਘ ਹੇਰਾਂ ਸੰਪਾਦਕ ਅਦਾਰਾ ਪਹਿਰੇਦਾਰ, ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ, ਪ੍ਰਿਤਪਾਲ ਸਿੰਘ ਪਾਲੀ, ਗੁਰਮੀਤ ਸਿੰਘ ਕੁਲਾਰ ਆਦਿ ਆਗੂਆਂ ਨੇ ਮਾਤਾ ਨਛੱਤਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਦਕਿ ਪੋ. ਰਜਿੰਦਰ ਸਿੰਘ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ। ਇਸ ਮੌਕੇ ਸ੍ਰੀ ਰਵਿੰਦਰ ਅਰੋੜਾ ਪ੍ਰਧਾਨ ਲੁਧਿਆਣਾ ਭਾਜਪਾ ਮੰਡਲ, ਅਪਿੰਦਰ ਸਿੰਘ ਗਰੇਵਾਲ ਸਾਬਕਾ ਮੇਅਰ, ਚਰਨ ਸਿੰਘ ਆਲਮਗੀਰ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਗੁਰਮੇਲ ਸਿੰਘ ਸੰਗੋਵਾਲ, ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁ. ਮਾਤਾ ਸਾਹਿਬ ਕੌਰ, ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅਹਿਬਾਬ ਸਿੰਘ ਗਰੇਵਾਲ, ਜੀਵਨ ਸਿੰਘ ਸੰਗੋਵਾਲ, ਦਲਜੀਤ ਸਿੰਘ ਗਰੇਵਾਲ ਭੋਲਾ, ਸੁਖਪਾਲ ਸਿੰਘ ਸੇਖੋਂ ਮੁੱਖ ਖੇਤੀਬਾੜੀ ਅਫਸਰ, ਪ੍ਰਿਥੀਪਾਲ ਸਿੰਘ ਬਟਾਲਾ ਐਸਪੀ ਪੰਜਾਬ ਪੁਲਿਸ, ਅਮਰੀਕ ਸਿੰਘ ਮਿਨਹਾਸ ਐਸਪੀ, ਦਰਸ਼ਨ ਸਿੰਘ ਸ਼ੰਕਰ ਡੀਪੀਆਰੳ, ਤਿਰਲੋਚਨ ਸਿੰਘ ਲਲਤੋਂ ਕਲਾਂ, ਸਚਦੇਵ ਗਿੱਲ, ਅਵਤਾਰ ਸਿੰਘ ਗਿੱਲ, ਕਮਲਪ੍ਰੀਤ ਸਿੰਘ ਚੀਮਾ ਜੇਲ੍ਹ ਸੁਪਰਡੰਟ, ਸ਼ਰਨਜੀਤ ਸਿੰਘ ਥਰੀਕੇ, ਓਲੰਪੀਅਨ ਹਰਦੀਪ ਸਿੰਘ, ਪ੍ਰਿ. ਮਾਨ ਸਿੰਘ ਤੂਰ, ਲਾਭ ਸਿੰਘ ਚਾਹਲ ਸਾਬਕਾ ਡਿਪਟੀ ਟ੍ਰਾਂਸਪੋਰਟ ਕਮਿਸ਼ਨਰ, ਬੀ.ਐੱਸ ਗਰਚਾ ਸਾਬਕਾ ਡੀਆਈਜੀ, ਐਡਵੋਕੇਟ ਹਰਕਮਲ ਸਿੰਘ, ਜਗਮੋਹਣ ਸਿੰਘ ਸਿੱਧੂ, ਇੰਸਪੈਕਟਰ ਬਲਬੀਰ ਸਿੰਘ, ਐਡਵੋਕੇਟ ਤੇਜਪ੍ਰਕਾਸ਼ ਸਿੰਘ, ਐਡਵੋਕੇਟ ਭੁਪਿੰਦਰ ਸਿੰਘ ਸਿੱਧੂ, ਰੁਪਿੰਦਰ ਸਿੰਘ ਰਵੀ ਸਟੇਟ ਆਰਗੇਨਾਈਜ਼ਰ ਸਿੱਖਿਆ ਬੋਰਡ, ਗੁਰਪ੍ਰੀਤ ਸਿੰਘ ਮੰਡਿਆਣੀ, ਅਵਤਾਰ ਸਿੰਘ ਬਿੱਟੂ ਅੰਮ੍ਰਿਤਸਰ, ਬਿੱਕਰ ਸਿੰਘ ਕਿਲ੍ਹਾ ਰਾਏਪੁਰ , ਬੀਬੀ ਹਰਿੰਦਰ ਕੌਰ ਆਲਮਗੀਰ ਮਨਦੀਪ ਕੌਰ ਸੰਧੂ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਲਾ ਵਿੰਗ ਜਸਵੀਰ ਸਿੰਘ ਮੁਹਾਲੀ ਜਗਮੋਹਨ ਸਿੰਘ ਗੁੱਡੂ ਬਲਵਿੰਦਰ ਸਿੰਘ ਧਾਂਦਰਾ ਤਨਵੀਰ ਸਿੰਘ ਧਾਲੀਵਾਲ ਆਦਿ ਹੋਰ ਰਾਜਨੀਤਿਕ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ, ਭਾਰਤ ਭੂਸ਼ਣ ਆਸ਼ੂ ਕੈਬਿਨੇਟ ਮੰਤਰੀ ਪੰਜਾਬ ਸਰਕਾਰ, ਕੈਪਟਨ ਸੰਦੀਪ ਸਿੰਘ ਸੰਧੂ ਰਾਜਸੀ ਸਕੱਤਰ ਸੀਐਮ ਪੰਜਾਬ, ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸਿਮਰਜੀਤ ਸਿੰਘ ਬੈਂਸ ਰਾਜਦੀਪ ਸਿੰਘ ਗਿੱਲ ਸਾਬਕਾ ਡੀਜੀਪੀ ਪ੍ਰਧਾਨ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ, ਮੋਹਿੰਦਰਪ੍ਰਤਾਪ ਗਰੇਵਾਲ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਦਲਜੀਤ ਸਿੰਘ ਗੇਰਵਾਲ ਅਤੇ ਪ੍ਰੀਤਮ ਸਿੰਘ ਗਰੇਵਾਲ ਯੂ.ਕੇ, ਏਵਨ ਸਾਈਕਲ ਅਤੇ ਕੁਲਾਰ ਇੰਡਸਟਰੀ ਆਦਿ ਦੇ ਸੋਗ ਮਤੇ ਵੀ ਪੜ੍ਹੇ ਗਏ। ਇਸ ਮੌਕੇ ਜਰਖੜ ਪਰਿਵਾਰ ਵੱਲੋਂ ਮਾਤਾ ਨਛੱਤਰ ਕੌਰ ਦੀ ਯਾਦ 'ਚ ਜਰਖੜ ਹਾਕੀ ਅਕੈਡਮੀ ਨੂੰ 31 ਹਜ਼ਾਰ ਰੁਪਏ ਅਤੇ ਦੋਹਾਂ ਸਕੂਲਾਂ ਵਾਸਤੇ 10 ਹਜ਼ਾਰ ਰੁਪਇਆ ਦਾਨ ਦਿੱਤਾ ਗਿਆ ਹੈ। ਅੰਤ 'ਚ ਜਸਪਾਲ ਸਿੰਘ ਹੇਰਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।