ਕੁਲਵੰਤ ਸਿੰਘ ਬੱਬੂ
ਰਾਜਪੁਰਾ (ਬਨੂੜ), 16 ਜਨਵਰੀ 2020 - ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਉੱਡਣ ਦਸਤੇ ਨੇ ਅੱਜ ਦੇਰ ਸ਼ਾਮ ਰਾਜਪੁਰਾ ਅਤੇ ਬਨੂੜ ਦੇ ਤਹਿਸੀਲਦਾਰਾਂ ਅਤੇ ਇੱਕ ਪਟਵਾਰੀ ਨੂੰ ਕਥਿਤ ਤੌਰ 'ਤੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਉੱਤੇ ਸਬ ਤਹਿਸੀਲਦਾਰ ਬਨੂੜ ਅਧੀਨ ਪੈਂਦੇ ਪਿੰਡ ਖਿਜਰਗੜ੍ਹ ਅਤੇ ਅਜੀਜਪੁਰ ਵਿੱਚ ਪੈਂਦੀ ਜ਼ਮੀਨ ਦੇ ਮਾਲਕ ਕੋਲੋਂ ਤਕਸੀਮ ਕਰਾਉਣ ਦੇ ਮਾਮਲੇ ਵਿੱਚ ਦਸ ਲੱਖ ਰੁਪਏ ਮੰਗਣ ਦੇ ਦੋਸ਼ ਲੱਗੇ ਹਨ।
ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਉੱਡਣ ਦਸਤੇ ਦੇ ਐੱਸ.ਐੱਸ.ਪੀ. ਆਰ.ਕੇ. ਬਖਸ਼ੀ ਨੇ ਰਾਜਪੁਰਾ ਦੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਅਤੇ ਬਨੂੜ ਦੇ ਨਾਇਬ ਤਹਿਸੀਲਦਾਰ ਰੁਪਿੰਦਰ ਸਿੰਘ ਮਣਕੂ ਨੂੰ ਦਸ ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਵੰਦਾ ਕਲਾਂ ਦੇ ਪ੍ਰਗਟ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਸਬ ਤਹਿਸੀਲਦਾਰ ਬਨੂੜ ਅਧੀਨ ਪੈਂਦੇ ਪਿੰਡ ਖਿਜਰਗੜ੍ਹ ਦੇ ਹਰਦੀਪ ਸਿੰਘ ਤੋਂ ਉਸ ਦੀ ਖਿਜਰਗੜ੍ਹ ਅਤੇ ਅਜੀਜਪੁਰ ਵਿੱਚ ਪੈਂਦੀ 21 ਕਨਾਲ 2019 ਵਿੱਚ ਇੱਕ ਕਰੋੜ ਤੋਂ ਵੱਧ ਰਾਸ਼ੀ ਦੇ ਕੇ ਖਰੀਦੀ ਸੀ।
ਉਸ ਸਮੇਂ ਬਨੂੜ ਵਿੱਚ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਤੈਨਾਤ ਸੀ। ਜ਼ਮੀਨ ਦੇ ਇੰਤਕਾਲ ਸਮੇਂ ਵੀ ਇਹ ਨਾਇਬ ਤਹਿਸੀਲਦਾਰ ਅੜਿੱਕਾ ਲਾਉਂਦਾ ਰਿਹਾ ਸੀ। ਹੁਣ ਇਸ ਜ਼ਮੀਨ ਤਕਸੀਮ ਦਾ ਮਾਮਲਾ ਬਨੂੜ ਦੇ ਮੌਜੂਦਾ ਨਾਇਬ ਤਹਿਸੀਲਦਾਰ ਰੁਪਿੰਦਰ ਸਿੰਘ ਮਣਕੂ ਕੋਲ ਸੀ। ਜਿਸ ਨੇ ਸ਼ਕਾਇਤਕਰਤਾ ਨੂੰ ਤਕਸੀਮ ਦਾ ਮਾਮਲਾ ਹੱਲ ਕਰਾਉਣ ਲਈ ਰਾਜਪੁਰਾ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ ਮਿਲਣ ਲਈ ਆਖਿਆ। ਜਿਨ੍ਹਾਂ ਉਸ ਕੋਲੋਂ ਦਸ ਲੱਖ ਰੁਪਏ ਮੰਗੇ ਸਭ ਕੁਝ ਤੈਅ ਹੋਣ ਮਗਰੋਂ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਇੱਕ ਪਟਵਾਰੀ ਰਾਜਪੁਰਾ ਦੇ ਇੱਕ ਹੋਟਲ ਵਿੱਚ ਸ਼ਿਕਾਇਤ ਕਰਤਾ ਕੋਲੋਂ ਕੀਤੀ ਰਾਸ਼ੀ ਦੋ ਲੱਖ ਰੁਪਏ ਨਗਦ ਅਤੇ ਚਾਰ-ਚਾਰ ਲੱਖ ਰੁਪਏ ਦੇ ਚੈੱਕ ਲੈਣ ਲਈ ਆਏ ਸਨ। ਉਸ ਮੌਕੇ ਤੇ ਹੀ ਕਾਬੂ ਕਰ ਲਿਆ ਬਨੂੜ ਦੇ ਨਾਇਬ ਤਹਿਸੀਲਦਾਰ ਨੂੰ ਵਿਜੀਲੈਂਸ ਨੇ ਬਨੂੜ ਤੋਂ ਕਾਬੂ ਕੀਤਾ ਵਿਜੀਲੈਂਸ ਟੀਮ ਦੀ ਅਗਵਾਈ ਡੀ.ਐੱਸ.ਪੀ. ਹਰਵਿੰਦਰ ਸਿੰਘ ਕਰ ਰਹੇ ਸਨ। ਦੋਵੇਂ ਅਧਿਕਾਰੀਆਂ ਅਤੇ ਇਕ ਪਟਵਾਰੀ ਖਿਲਾਫ਼ ਵਿਜੀਲੈਂਸ ਨੇ ਉੱਡਣ ਦਸਤਾ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।