ਮਿੱਤਰ ਸੈਨ ਸ਼ਰਮਾ
- ਸਾਥੀ ਸਮੇਤ ਆਇਆ ਪੁਲਿਸ ਅੜਿੱਕੇ
ਮਾਨਸਾ, 15 ਜਨਵਰੀ 2020 - ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਹਿੰਦਪਾਲ ਵਾਸੀ ਮਾਨਸਾ ਅਤੇ ਪ੍ਰਦੀਪ ਰਾਜਪੂਤ ਵਾਸੀ ਚੰਦੋਸ, ਜ਼ਿਲ੍ਹਾ ਅਲੀਗੜ੍ਹ (ਯੂ.ਪੀ.), ਹਾਲ ਆਬਾਦ ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤੌਲ 315 ਬੋਰ ਦੇਸੀ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਡਾ: ਨਰਿੰਦਰ ਭਾਰਗਵ ਵੱਲੋਂ ਦੱਸਿਆ ਗਿਆ ਕਿ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸਥਾਨਕ ਖੋਖਰ ਰੋਡ ਵਿਖੇ ਦੋ ਵਿਆਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ 'ਤੇ ਉਨ੍ਹਾਂ ਪਾਸੋਂ ਇੱਕ ਪਿਸਤੌਲ 315 ਬੋਰ ਦੇਸੀ ਅਤੇ ਦੋ ਜਿੰਦਾ ਕਾਰਤੂਸਾਂ ਬਰਾਮਦਗੀ ਹੋਣ 'ਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਿੰਦਪਾਲ ਨੇ ਕਰੀਬ 4 ਸਾਲ ਪਹਿਲਾਂ ਪਿਆਰ ਵਿਆਹ ਕਰਵਾਇਆ ਸੀ, ਜਿਸ ਕਰਕੇ ਉਸ ਨੇ ਆਪਣੀ ਸੁਰੱਖਿਆ ਲਈ ਇਹ ਨਜਾਇਜ ਹਥਿਆਰ ਰੱਖਿਆ ਹੋਇਆ ਸੀ।