ਸੰਕੇਤਕ ਤਸਵੀਰ
ਜੀ ਐੱਸ ਪੰਨੂ
ਪਟਿਆਲਾ, 24 ਦਸੰਬਰ 2019 - ਪੁਲਿਸ ਵਿਭਾਗ ਨੇ ਥਾਣਿਆਂ ਨੂੰ ਵਹੀਕਲ ਦੇ ਚਲਾਨ ਕੱਟਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਤੇ ਨਾਲ ਹੀ ਚਲਾਨ ਕੱਟਣ ਦਾ ਟੀਚਾ ਵੀ ਦਿੱਤਾ ਗਿਆ ਹੁੰਦਾ ਹੈ। ਹੁੰਦਾ ਇਹ ਕਿ ਸ਼ਾਮ ਨੂੰ ਥਾਣੇ ਵਾਲੇ ਨਾਕਾ ਲਗਾ ਲੈਂਦੇ ਹਨ ਜਿਸ ਨਾਲ ਪਬਲਿਕ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਹੈ ਕਿਉਂ ਕਿ ਪਬਲਿਕ ਨੇ ਅਕਸਰ ਘਰ ਦਾ ਸਮਾਨ ਮਾਰਕੀਟ ਵਿੱਚੋ ਸ਼ਾਮ ਨੂੰ ਲੈ ਕੇ ਜਾਣਾ ਹੁੰਦਾ ਹੈ ਜਾਂ ਆਪਣੇ ਘਰ ਸਰਦੀ ਵਿਚ ਜਲਦੀ ਦਫਤਰੋਂ ਬੱਚਿਆਂ ਕੋਲ ਪਹੁੰਚਣਾ ਹੁੰਦਾ ਤਾਂ ਥਾਣੇ ਵਾਲੇ ਵਹੀਕਲ ਨੂੰ ਰੋਕ ਚੈੱਕ ਕਰਨ ਲੱਗ ਪੈਂਦੇ ਹਨ। ਕਿਉਂ ਜੋ ਟੀਚਾ ਪੂਰਾ ਕਰਨਾ ਹੁੰਦਾ ਹੈ।
ਅਜਿਹਾ ਹੀ ਪਟਿਆਲਾ ਵਿੱਖੇ ਅਰਬਨ ਅਸਟੇਟ ਵਿੱਖੇ ਦੇਖਿਆ ਗਿਆ ਹੈ ਕਿ ਥਾਣੇ ਵਾਲੇ ਕੜਕਦੀ ਸਰਦੀ ਵਿੱਚ ਨਾਕਾ ਸ਼ਾਮ ਸਮੇਂ ਲਗਾ ਲੈਂਦੇ ਹਨ ਤੇ ਵਹੀਕਲ ਸੜਕ ਵਿਚਾਲੇ ਖੜ੍ਹਾ ਕੇ ਚਲਾਨ ਕੱਟਣੇ ਸ਼ੁਰੂ ਕਰ ਦਿੰਦੇ ਹਨ। ਜੋ ਲੋਕ ਸ਼ਾਮ ਸਮੇਂ ਅਕਸਰ ਮਾਰਕੀਟ ਸਬਜ਼ੀ ਲੈਣ ਜਾ ਸਮਾਨ ਲੈਣ ਆਉਂਦੇ ਹਨ, ਓਹਨਾ ਨਾਲ ਬੇਹੂਦਗੀ ਨਾਲ ਪੇਸ਼ ਆਇਆ ਜਾਂਦਾ ਹੈ। ਇਹ ਗੱਲ ਸੜਕਾਂ ਤੇ ਨਾਕੇ ਸ਼ਾਮ ਸਮੇਂ ਲਗਾਕੇ ਵੀ ਵਾਪਰਦੀ ਹੈ।
ਪਟਿਆਲਾ ਵਿਖੇ ਸ਼ਾਮ ਸਮੇ ਅਰਬਨ ਅਸਟੇਟ ਦੀ ਮਾਰਕੀਟ ਵਿਚ ਅਜਿਹਾ ਹੀ ਵਾਪਰਿਆ ਕਿ 8 ਵਜੇ ਹੋਏ ਸਨ ਥਾਣੇ ਵਾਲੇ ਵਿਹੀਕਲਾ ਦੀ ਚੈਕਿੰਗ ਕਰ ਰਹੇ ਸਨ ਤਾ ਇਕ ਬਿਨਾ ਵਰਦੀ ਤੋਂ ਮੁਲਾਜਮ ਨੇ ਇਕ ਕਾਰ ਨੂੰ ਰੋਕ ਲਿਆ ਕਾਰ ਦੇ ਬੈਕ ਸਾਈਡ ਕਾਲੀ ਜਾਲੀ ਲੱਗੀ ਹੋਈ ਸੀ ਤਾਂ ਉਸ ਬਿਨਾ ਵਰਦੀ ਮੁਲਾਜਮ ਨੇ ਜਾਲੀ ਉਤਾਰਨ ਦਾ ਹੁਕਮ ਕੀਤਾ, ਹੁਕਮ ਹੀ ਨਹੀਂ ਕੀਤਾ ਬਲਕਿ ਜਾਲੀ ਉਤਾਰ ਕੇ ਥਾਣੇ ਦੇ ਅਧਿਕਾਰੀ ਕੋਲ ਚਲਾਨ ਨੂੰ ਲੈ ਗਿਆ ਤਾ ਅਧਿਕਾਰੀ ਨੇ ਹੁਕਮ ਕੀਤਾ ਕਿ ਇਸ ਦੀ ਜਾਲੀ ਫਾੜ ਦਿਓ ,ਚਲਾਨ ਕੱਟਣ ਦੀ ਬਜਾਇ ਉਸ ਦੀ ਜਾਲੀ ਫਾੜ ਦਿੱਤੀ ਨਾਲ ਕਾਰ ਦੇ ਕਾਗਜ ਦੇਖੇ ਗਏ ਜੋ ਕੇ ਪੂਰੇ ਸਨ।
ਕੁੱਝ ਜ਼ੋਰ ਨਾ ਚਲਦਾ ਦੇਖ ਉਸਦੀ ਆਰ ਸੀ ਰੱਖ ਲਈ ਗਈ ਜੋ ਦੋ ਦਿਨ ਬਾਅਦ ਕਹਿਣ ਕਹਾਉਣ ਤੋਂ ਮਗਰੋਂ ਵਾਪਿਸ ਕੀਤੀ ਗਈ ਅਜਿਹੀਆਂ ਘਟਨਾਵਾਂ ਆਮ ਜਿਹੀ ਗੱਲ ਹਨ। ਜਿਸ ਤੋਂ ਸਾਬਿਤ ਹੁੰਦੈ ਕੇ ਥਾਣੇ ਵਾਲਿਆਂ ਤੋਂ ਇਹ ਤਾਕਤਾਂ ਵਾਪਿਸ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਜੁਰਮਾਨੇ ਦੀ ਰਕਮ ਬਹੁਤ ਵੱਧ ਗਈ ਹੈ ਜਿਸ ਕਰਕੇ ਥਾਣੇ ਵਾਲੇ ਸ਼ਾਮ ਨੂੰ ਆਮ ਪਬਲਿਕ ਨੂੰ ਬਹੁਤ ਖ਼ਰਾਬ ਕਰਦੇ ਹਨ। ਜੁਰਮਾਨੇ ਦੀ ਰਕਮ ਵੱਧਣ ਕਾਰਨ ਸ਼ਾਮ ਨੂੰ ਨਾਕਿਆਂ ਨੂੰ ਲਗਾਉਣ ਦਾ ਰੁਝਾਣ ਵੱਧ ਗਿਆ ਹੈ। ਇਥੋਂ ਤਕ ਕੇ ਪੀ ਸੀ ਆਰ ਵਾਲੇ ਵੀ ਵਹੀਕਲ ਚੈੱਕ ਕਰਦੇ ਦੇਖੇ ਗਏ ਹਨ। ਜਦੋ ਟ੍ਰੈਫਿਕ ਦਾ ਇਕ ਵਿੰਗ ਹੀ ਹਰ ਜ਼ਿਲ੍ਹੇ ਵਿੱਚ ਹੈ ਤਾਂ ਥਾਣਿਆਂ ਵਿੱਚ ਟ੍ਰੈਫਿਕ ਚਲਾਨ ਦੇਣੇ ਪਬ੍ਲਿਕ ਪ੍ਰੇਸ਼ਾਨੀ ਦਾ ਕਾਰਨ ਬਣਿਆ ਪਿਆ ਹੈ।