ਬਠਿੰਡਾ, 14 ਦਸੰਬਰ 2019 - ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਬਿਮਾਰੀ ਦਾ ਇਲਾਜ ਕਰਾਉਣ ਤੋਂ ਬਚਣ ਲਈ ਉਸਨੂੰ ਸੜਕ ਤੇ ਸੁੱਟ ਦਿੱਤਾ। ਪੀੜਤ ਲੜਕੀ ਦੀਆਂ ਸੜਕ ਦੇ ਕਿਨਾਰੇ 'ਤੇ ਪਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪੀੜਤ ਲੜਕੀ ਦੀ ਪਹਿਚਾਣ ਰਜਨੀ ਵਜੋਂ ਹੋਈ ਹੈ। ਉਸ ਦਾ ਵਿਆਹ ਰਾਜਸਥਾਨ ਦੇ ਪੀਲੀਆਂ ਬੰਗਾਂ ਵਿਖੇ ਹੋਇਆ ਸੀ। ਰਜਨੀ ਦੇ ਇੱਕ ਲੜਕੀ ਅੱਠ ਸਾਲ ਲੜਕੀ ਅਤੇ ਡੇਢ ਸਾਲ ਦਾ ਮੁੰਡਾ ਹੈ। ਰਜਨੀ ਨੇ ਦੱਸਿਆ ਕਿ ਉਸਦਾ ਪਤੀ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਮਾਰਦਾ ਕੁੱਟਦਾ ਸੀ। ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਸ਼ੂਗਰ ਦੀ ਬਿਮਾਰੀ ਸੀ ਜਿਸ ਦਾ ਇਲਾਜ ਕਰਾਉਣ ਦੇ ਬਾਵਜੂਦ ਠੀਕ ਨਹੀਂ ਹੋ ਸਕੀ। ਰਜਨੀ ਦੇ ਦੋਨੋਂ ਪੈਰ ਵੀ ਸ਼ੂਗਰ ਕਰਨ ਗਲ ਚੁੱਕੇ ਹਨ।
ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸਮਾਜ ਸੇਵੀ ਸੰਸਥਾ ਅਤੇ ਪਰਿਵਾਰ ਦੇ ਲੋਕ ਉਸ ਨੂੰ ਨਿੱਜੀ ਹਸਪਤਾਲ ਵਿੱਚ ਲੈ ਕੇ ਆਏ। ਜਿੱਥੇ ਕਿ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰਜਨੀ ਦੇ ਦੋਨੋਂ ਪੈਰ ਗੱਲ ਚੁੱਕੇ ਹਨ ਜਿਹਨਾਂ ਨੂੰ ਕੱਟਣਾ ਵੀ ਪੈ ਸਕਦਾ ਹੈ ਕਿਉਂਕਿ ਉਸ ਦਾ ਸ਼ੂਗਰ ਕਾਫੀ ਵਧ ਚੁੱਕਾ ਹੈ ਅਤੇ ਸ਼ੂਗਰ ਕੰਟਰੋਲ ਕਰਨਾ ਔਖਾ ਹੋ ਰਿਹਾ ਹੈ।