ਗੁਰਨਾਮ ਸਿੱਧੂ
ਫ਼ਿਰੋਜ਼ਪੁਰ 13 ਦਸੰਬਰ 2019 : ਸੀਪੀਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਅਤੇ ਸੀਟੂ ਦੇ ਸੂਬਾ ਪ੍ਰਧਾਨ ਸਾਥੀ ਮਾਂਹ ਸਿੰਘ ਰੋੜੀ ਨੂੰ ਗ੍ਰਿਫ਼ਤਾਰ ਕਰਨਾ ਇਸ ਕਹਾਵਤ ਨੂੰ ਹੀ ਸਾਬਤ ਕਰਦਾ ਹੈ ਕਿ ''ਨਾਲੇ ਚੋਰੀ ਨਾਲੇ ਸੀਨਾ ਜ਼ੋਰੀ''। ਸਾਥੀ ਰੋੜੀ ਨੂੰ ਗ੍ਰਿਫ਼ਤਾਰ ਰੇਤਾ ਚੋਰੀ ਕਰਨ ਵਾਲੇ ਰੇਤ ਮਾਫ਼ੀਆ ਨੂੰ ਚੋਰੀ ਕਰਨ ਤੋਂ ਰੋਕਣ 'ਤੇ ਮਾਰਕੁੱਟ ਕੀਤੀ ਗਈ, ਜਿਸ ਵਿਚ ਸਾਥੀ ਰੋੜੀ ਅਤੇ ਉਸ ਦੇ ਲੜਕੇ ਪਰਮਜੀਤ ਸਿੰਘ ਰੋੜੀ ਨੂੰ ਸੱਟਾਂ ਲੱਗੀਆਂ, ਪਰ ਰੇਤ ਮਾਫ਼ੀਆ ਦੇ ਗੁੰਡਿਆਂ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਉਨ੍ਹਾਂ ਦੇ ਖ਼ਿਲਾਫ਼ 307 ਦਾ ਪਰਚਾ ਦਰਜ ਕਰਾ ਦਿੱਤਾ ਗਿਆ। ਹੁਣ ਪੁਲਿਸ ਨੇ ਵੀ ਸੱਤਾ ਦੇ ਦਬਾ ਥੱਲੇ ਸਾਥੀ ਰੋੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਥੀ ਰੋੜੀ ਜਿੱਥੇ ਸੀਟੂ ਦੇ ਸੂਬਾ ਪ੍ਰਧਾਨ ਹਨ, ਉੱਥੇ ਉਹ ਪ.ਸ.ਸ. ਫ. ਦੇ ਸਾਬਕਾ ਸੂਬਾ ਪ੍ਰਧਾਨ ਹਨ। ਸਾਥੀ ਰੋੜੀ ਨੂੰ ਜੇਕਰ ਜਲਦੀ ਹੀ ਰਿਹਾਅ ਨਾ ਕੀਤਾ ਗਿਆ ਤਾਂ ਪੰਜਾਬ ਭਰ ਮਜ਼ਦੂਰ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਸੜਕਾਂ ਤੇ ਉੱਤਰਨਗੇ। ਇਹ ਸ਼ਬਦ ਕਾਮਰੇਡ ਕੁਲਦੀਪ ਸਿੰਘ ਖੁੰਗਰ ਨੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੂੰ ਸੰਬੋਧਨ ਕਰਦਿਆਂ ਕਹੇ। ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਅੱਜ ਪਾਰਟੀ ਦਫ਼ਤਰ ਕਾਮਰੇਡ ਚੰਨਣ ਸਿੰਘ ਬਰਾੜ, ਦਇਆ ਸਿੰਘ ਪ੍ਰੇਮ ਭਵਨ ਵਿਚ ਸੁਰਜਣ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਕਾਮਰੇਡ ਬੱਗਾ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਡਾ. ਪ੍ਰਦੀਪ ਰਾਣਾ, ਪਾਲਾ ਸਿੰਘ ਮੱਟੂ ਹਾਜ਼ਰ ਸਨ। ਇਕ ਵੱਖਰੇ ਬਿਆਨ ਰਾਹੀਂ ਕਾਮਰੇਡ ਹੰਸਾ ਸਿੰਘ ਜ਼ਿਲ੍ਹਾ ਸਕੱਤਰ ਸੀਪੀਆਈ ਐੱਮ ਨੇ ਸਾਥੀ ਰੋੜੀ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ਦੀ ਜਲਦੀ ਰਿਹਾਈ ਦੀ ਮੰਗ ਕੀਤੀ। ਜੇਕਰ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਪਾਰਟੀ 16 ਦਸੰਬਰ ਨੂੰ ਧਰਨਾ ਦੇਣ ਲਈ ਮਜਬੂਰ ਹੋਵੇਗੀ।