ਚੰਡੀਗੜ੍ਹ, 13 ਦਸੰਬਰ 2019 - ਆਈ.ਟੀ.ਬੀ.ਪੀ ਵਿੱਚ ਇਕ ਲੇਡੀ ਡਿਪਟੀ ਕਮਾਂਡੈਂਟ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਹੀ ਕੀਤੇ ਸ਼ੋਸ਼ਣ ਦੀ ਗੂੰਜ ਅੱਜ ਲੋਕ ਸਭਾ ਵਿੱਚ ਵੀ ਪਈ ਹੈ।
ਪੰਜਾਬ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਲੋਕ ਸਭਾ ਵਿੱਚ ਵਿੱਚ ਕਿਹਾ ਕਿ ਇਕ ਸੀਨੀਅਰ ਰਿਪੋਰਟਰ ਦਲਜੀਤ ਸਿੰਘ ਵੱਲੋਂ ਖੁਲਾਸਾ ਕੀਤਾ ਹੈ ਕਿ ਆਈ.ਟੀ.ਬੀ.ਪੀ ਦੀ ਇਕ ਲੇਡੀ ਡਿਪਟੀ ਕਮਾਂਡੈਂਟ ਨਾਲ ਇਸੇ ਏਜੰਸੀ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸ਼ੋਸ਼ਣ ਕੀਤਾ ਹੈ।
ਬਿੱਟੂ ਨੇ ਕਿਹਾ ਕਿ ਇਹ ਬੜਾ ਗੰਭੀਰ ਮੁੱਦਾ ਹੈ ਅਤੇ ਸਦਨ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਜੇ ਸੁਰੱਖਿਆ ਏਜੰਸੀਆਂ ਵਿੱਚ ਹੀ ਲੇਡੀ ਅਧਿਕਾਰੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਇਹ ਬੜੀ ਚਿੰਤਾ ਦਾ ਵਿਸ਼ਾ ਹੈ।
ਸੀਨੀਅਰ ਰਿਪੋਰਟਰ ਦਲਜੀਤ ਸਿੰਘ
ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਪੀ.ਟੀ.ਸੀ ਚੈਨਲ 'ਚ ਸੀਨੀਅਰ ਰਿਪੋਰਟ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਜਿੰਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਕਤ ਲੇਡੀ ਅਫ਼ਸਰ ਦੇ ਹੱਕ 'ਚ ਵੱਖ ਵੱਖ ਲੋਕਾਂ ਵੱਲੋਂ ਹਾਅ ਦਾ ਨਾਅਰਾ ਮਾਰਿਆ ਗਿਆ ਸੀ।