ਗੁਰਨਾਮ ਸਿੱਧੂ
ਫਿਰੋਜ਼ਪੁਰ 12 ਦਸੰਬਰ 2019 : ਕਿੱਤਾ ਅਗਵਾਈ ਬਿਉਰੋ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਰਾਜੇਸ਼ ਮਹਿਤਾ ਦੀ ਅਗਵਾਈ ਹੇਠ ਸਵੈ ਰੁਜ਼ਗਾਰ ਅਤੇ ਨਾਨ ਮੈਡੀਕਲ ਵਿਸ਼ੇ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਇੰਚਾਰਜ ਮੈਡਮ ਪ੍ਰਿਤਪਾਲ ਕੌਰ ਸਿੱਧੂ ਨੇ ਦੱਸਿਆ ਕਿ ਸਵੈ ਰੁਜ਼ਗਾਰ ਬਾਰੇ ਬੋਲਦਿਆਂ ਵੋਕੇਸ਼ਨਲ ਅਧਿਆਪਕ ਕਮਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਹੱਥੀਂ ਘਰਾਂ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕਿਸੇ ਤਰ੍ਹਾਂ ਅਸੀਂ ਖੁਦ ਆਪਣੇ ਰੁਜ਼ਗਾਰ ਪੈਦਾ ਕਰਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਹਾਂ। ਨਾਨ ਮੈਡੀਕਲ ਵਿਸ਼ੇ ਬਾਰੇ ਲਲਿਤ ਕੁਮਾਰ ਨੇ ਦੱਸਿਆ ਕਿ ਨਾਨ ਮੈਡੀਕਲ ਵਿਸ਼ਾ ਰੱਖਕੇ ਤੁਸੀਂ ਬਹੁਤ ਸਾਰੀਆਂ ਲਾਈਨਾਂ ਵਿਚ ਜਾ ਸਕਦੇ ਹੋ। ਕਿਉਂਕਿ ਉਸ ਵਿਸ਼ੇ ਦਾ ਘੇਰਾ ਬਹੁਤ ਵਿਸ਼ਾਲ ਹੈ। ਹਾਜ਼ਿਰ ਵਿਦਿਆਰਥੀਆਂ ਨੇ ਵਿਸ਼ਾ ਮਾਹਿਰਾਂ ਦੀਆਂ ਦਿਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਣੇ ਅੱਗੇ ਵਧਣ ਦਾ ਵਚਨ ਦਿੱਤਾ। ਇਸ ਮੌਕੇ 'ਤੇ ਮੈਡਮ ਮਨਜੀਤ ਭੱਲਾ, ਬਰਜਿੰਦਰ ਕੌਰ, ਗੀਤੂ ਬਾਲਾ, ਅਮਨਦੀਪ ਕੰਬੋਜ, ਕਵਲਜੀਤ ਕੌਰ , ਮਧੂ ਬਾਲਾ ਆਦਿ ਅਧਿਆਪਕਾਵਾਂ ਹਾਜ਼ਿਰ ਸਨ।