ਗੁਰਨਾਮ ਸਿੱਧੂ
ਫਿਰੋਜਪੁਰ 11 ਦਸੰਬਰ 2019 : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ 500 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਾਜਪਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਦੀ ਪ੍ਰਧਾਨਗੀ ਵਿਚ ਪਿੰਡ ਨਿਹਾਲਾ ਲਵੇਰਾ, ਜੱਲੋ ਕੇ ਗੱਟੀ, ਧੀਰਾ ਘਾਰਾ, ਚਾਂਦੀ ਵਾਲਾ ਦੇ ਜ਼ਰੂਰਤਮੰਦ ਪਰਿਵਾਰਾਂ ਵਿਚ ਕੰਬਲ ਵੰਡ ਕੇ ਪ੍ਰੋਗਰਾਮ ਕੀਤਾ ਗਿਆ। ਦਵਿੰਦਰ ਬਜਾਜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਆਧਾਰਿਤ ਆਪਣੇ ਸੰਬੋਧਨ ਵਿਚ ਕਿਹਾ ਕਿ ਜਨਮ ਦੇ ਸਮੇਂ ਪੰਡਿਤ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਇਹ ਕੋਈ ਸਾਧਾਰਨ ਮਨੁੱਖ ਨਹੀਂ ਹੈ, ਇਹ ਤਾਂ ਪ੍ਰਮਾਤਮਾ ਦਾ ਅਵਤਾਰ ਹੈ, ਇਨ੍ਹਾਂ ਦਾ ਅਵਤਾਰ ਭੇਦ ਭਾਵ, ਜਾਤੀਵਾਦ ਅਤੇ ਸਮਾਜ ਵਿਚ ਕਈ ਤਰ੍ਹਾਂ ਦੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਹੋਇਆ ਹੈ। ਛੋਟੀ ਉਮਰ ਵਿਚ ਸਾਰੀ ਸਾਰੀ ਰਾਤ ਅਧਿਆਤਮ ਕਰਨਾ ਉਨ੍ਹਾਂ ਦੇ ਲਈ ਆਮ ਗੱਲ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿਚ ਅਨੇਕਾਂ ਚਮਤਕਾਰ ਵਿਖਾਏ ਜਿਵੇਂ ਪਸ਼ੂਆਂ ਨੇ ਜਦ ਖੇਤ ਦੀ ਹਰੀ ਭਰੀ ਪੱਕੀ ਹੋਈ ਫਸਲ ਨੂੰ ਨਸ਼ਟ ਕੀਤਾ ਤਾਂ ਕਿਸਾਨਾਂ ਨੇ ਇਨ੍ਹਾਂ ਨੂੰ ਬੁਰਾ ਭਲਾ ਕਿਹਾ, ਜਦ ਫਸਲ ਵੇਖਣ ਗਏ ਗੁਰੂ ਜੀ ਨੇ ਉਸ ਤਰ੍ਹਾਂ ਹੀ ਫਸਲ ਨੂੰ ਹਰਿਆ ਭਰਿਆ ਕਰ ਦਿੱਤਾ। ਇਹ ਵੇਖ ਕੇ ਕਿਸਾਨ ਹੈਰਾਨ ਰਹਿ ਗਏ, ਜਦ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਨੇ ਇਨ੍ਹਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਸੀ ਤਾਂ ਇਨ੍ਹਾਂ ਨੇ ਸਾਧੂਆਂ ਸੰਤਾਂ ਨੂੰ ਭੋਜਨ ਕਰਵਾ ਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਅੱਜ ਉਹ ਸੱਚਾ ਸੌਦਾ ਕਰਕੇ ਆਇਆ ਹੈ, ਉਦੋਂ ਤੋਂ ਦੇਸ਼, ਵਿਦੇਸ਼ ਵਿਚ ਲੰਗਰ ਦੀ ਪ੍ਰਥਾ ਗੁਰਦੁਆਰਿਆਂ ਵਿਚ ਚੱਲ ਰਹੀ ਹੈ। ਇਸ ਮੌਕੇ ਜੁਗਰਾਜ ਸਿੰਘ ਕਟੋਰਾ ਅਤੇ ਬਲਵੰਤ ਸਿੰਘ ਰੱਖੜੀ ਵੀ ਨੇ ਵੀ ਗੁਰੂ ਜੀ ਦੇ ਜੀਵਨ 'ਤੇ ਸੰਬੋਧਨ ਕੀਤਾ। ਇਸ ਮੌਕੇ ਵਿਜੇ ਆਨੰਦ, ਪ੍ਰਦੀਪ ਨੰਦਾ, ਸੰਜੀਵ ਮੋਨੂੰ ਯੁਵਾ ਮੋਰਚਾ ਪ੍ਰਧਾਨ, ਏਕਤਾ ਮੁੰਜ਼ਾਲ ਮਹਿਲਾ ਮੋਰਚਾ, ਕੁਲਵਿੰਦਰ ਸਰਪੰਚ, ਨਰੇਸ਼ ਵਿੱਜ, ਰਾਜੀਵ ਧਵਨ, ਕੁਸ਼ ਕਟਾਰੀਆ, ਵਰੁਣ ਮਦਾਨ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।