ਨਵੀਂ ਦਿੱਲੀ, 09 ਦਸੰਬਰ 2019 - ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ ਦੇ ਚੀਫ ਅਸਦੁਦੀਨ ਓਵੈਸੀ ਨੇ 'ਨਾਗਰਿਕਤਾ ਸੋਧ ਬਿੱਲ' ਦੀ ਕਾਪੀ ਨੂੰ ਲੋਕ ਸਭਾ 'ਚ ਚਰਚਾ ਦੌਰਾਨ ਪਾੜ ਦਿੱਤਾ। ਓਵੈਸੀ 'ਨਾਗਰਿਕਤਾ ਸੋਧ ਬਿਲ' 'ਤੇ ਬੋਲ ਰਹੇ ਸਨ ਅਤੇ ਉਨ੍ਹਾਂ ਕਿਹਾ ਕਿ ਦੇਸ਼ ਦੀ ਇੱਕ ਹੋਰ ਵੰਡ ਹੋਣ ਜਾ ਰਹੀ ਹੈ। ਇਹ ਕਾਨੂੰਨ ਹਿਟਲਰ ਦੇ ਕਾਨੂੰਨ ਤੋਂ ਵੀ ਭੈੜਾ ਹੈ।
ਗਾਂਧੀ ਦਾ ਜ਼ਿਕਰ ਕਰਦੇ ਹੋਏ ਓਵੈਸੀ ਨੇ ਆਪਣੇ ਸੰਬੌਧਨ ਦੌਰਾਨ ਹੀ ਬਿੱਲ ਦੀ ਕਾਪੀ ਪਾੜ ਦਿੱਤੀ, ਓਵੈਸੀ ਨੇ ਇਸ ਬਿੱਲ ਨੂੰ ਸੰਵਿਧਾਨ ਦੀ ਮੂਲ ਆਤਮਾ ਦੇ ਵਿਰੁੱਧ ਦੱਸਿਆ। ਓਵੈਸੀ ਦੀ ਇਸ ਹਰਕਤ ਨੂੰ ਸਦਨ ਦੀ ਕਰਵਾਈ 'ਚੋਂ ਹਟਾ ਦਿੱਤਾ ਗਿਆ ਹੈ।