ਸੰਜੀਵ ਸੂਦ
ਲੁਧਿਆਣਾ, 9 ਦਸੰਬਰ 2019 - ਲੁਧਿਆਣਾ ਪੁਲਿਸ ਨੇ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ ਉਸ ਦੇ ਗਿਰੋਹ ਦੇ 4 ਹੋਰ ਮੈਂਬਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਬਹਾਦਰ ਕੇ ਰੋਡ ਸਬਜ਼ੀ ਮੰਡੀ ਕੋਲੋਂ ਕਾਬੂ ਕੀਤਾ ਗਿਆ।
ਡੀ.ਐੱਸ.ਪੀ. ਡਿਟੈਕਟਿਵ ਐੱਸ.ਪੀ.ਐੱਸ ਢੀਂਡਸਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਕੋਲੋੰ ਇੱਕ ਪਿਸਤੌਲ, 12 ਜਿੰਦਾ ਕਾਰਤੂਸ, 2 ਮੈਗਜੀਨ, ਇੱਕ ਤੇਜ਼ਧਾਰ ਹਥਿਆਰ, ਖਿਲਾਉਣਾ ਪਿਸਤੌਲ, ਲੋਹੇ ਦੀ ਰਾਡ ਅਤੇ ਇੱਕ i20 ਕਾਰ ਬਰਾਮਦ ਕੀਤੀ ਗਈ ਹੈ, ਜਿਸ 'ਚ ਉਹ ਸਵਾਰ ਸਨ।
ਐੱਸ.ਪੀ.ਐੱਸ ਢੀਂਡਸਾ ਨੇ ਅੱਗੇ ਦੱਸਿਆ ਕਿ ਗੈਂਗਸਟਰ ਜੱਸਾ ਸਿਰ ਵੱਖ-ਵੱਖ ਥਾਣਿਆਂ 'ਚ 19 ਕੇਸ ਦਰਜ ਹਨ ਅਤੇ ਇਨ੍ਹਾਂ 'ਤੇ ਲੁੱਟ-ਖੋਹ, ਕੁੱਟਮਾਰ ਸਹਿਤ ਕਈ ਗੰਭੀਰ ਮਾਮਲੇ ਦਰਜ ਹਨ ਅਤੇ ਇਹ ਲੁਧਿਆਣਾ 'ਚ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।