ਮਾਈਨਿੰਗ: ਮਾਈਨਿੰਗ ਦੇ ਠੇਕੇਦਾਰ ਗੈਰਕਾਨੂੰਨੀ ਮਾਈਨਿੰਗ ਬਾਰੇ ਜਾਣਕਾਰੀ ਦਿੰਦੇ ਹੋਏ
ਸਾਰੇ ਮਾਮਲੇ ਦੀ ਵਿਜੀਲੈਂਸ ਤੋਂ ਪੜਤਾਲ ਕਰਵਾਈ ਜਾਵੇ
ਮੋਹਾਲੀ 09 ਦਸੰਬਰ 2019: ਜਿਲ੍ਹਾ ਮੋਹਾਲੀ ਦੀ ਡੇਰਾਬੱਸੀ ਤਹਿਸੀਲ ਵਿੱਚ ਸਥਿਤ ਕਰੈਸ਼ਰ ਮਾਲਕ ਪਿਛਲੇ ਕਈ ਸਾਲਾਂ ਤੋਂ ਗੈਰ ਨੀ ਮਾਈਨਿੰਗ ਕਰਕੇ ਸਰਕਾਰ ਨੂੰ ਕਰੋੜਾ ਰੁਪਏ ਦਾ ਚੂਨਾ ਲਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਠੇਕੇਦਾਰ ਜਦੋਂ ਹੁਣ ਕਾਨੂੰਨੀ ਤੌਰ ਤੇ ਮਾਈਨਿੰਗ ਕਰਨ ਜਾ ਰਹੇ ਹਨ ਤਾਂ ਇਹ ਕਰੈਸਰਾਂ ਵਾਲੋਂ ਰਾਜਨਿਤਕ ਅਗੂਆਂ ਦੀ ਸਹਿ ਤੇ ਅਸਲੀ ਠੇਕੇਦਾਰਾਂ ਵੱਲੋਂ ਰਾਇਲਟੀ ਵਸੂਲਣ ਨੂੰ ਗੁੰਡਾ ਟੈਕਸ ਦੱਸਕੇ ਬਦਨਾਮ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਜ ਮੋਹਾਲੀ ਪ੍ਰੈਸ ਕਲੱਬ ਵਿੱਚ ਜੰਮੂ ਵਾਸੀ ਰਕੋਸ ਕੁਮਾਰ ਅਤੇ ਗੰਗਾਂ ਨਗਰ ਤੋਂ ਅਸੋਕ ਚਾਂਡਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਮੋਹਾਲੀ ਕਲਸਟਰ 32 ਕਰੋੜ ਸਲਾਨਾ ਵਿੱਚ ਉਚਤਮ ਬੋਲੀ ਤੇ ਅਲਾਟ ਹੋਈਆਂ ਜਿਸ ਵਿੱਚ 35.10 ਲੱਖ ਮੀਟਿਰਕ ਟਨ ਗਰੇਵਾਲ ਦੀ ਮਾਤਰਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਅਪਣੀ ਸਾਥੀਆਂ ਨਾਲ ਪਿਛਲੇ ਲੰਬੇ ਸਾਲਾਂ ਤੌ ਕੀਤੀ ਜਾ ਰਹੀ ਗ਼ੈਰਕਨੂੰਨੀ ਮਾਈਨਿੰਗ ਰੋਕਣ ਦੀ ਕੋਸਿਸ ਕਰ ਰਹੇ ਹਾਂ। ਉਨ੍ਹਾਂ ਦੋਸ਼ ਲਗਾਇਆ ਕਰੈਸਰਾਂ ਦੇ ਮਾਲਕਾਂ ਵੱਲੋਂ ਇਕ ਯੂਨੀਅਨ ਦੇ ਪ੍ਰਧਾਨ ਅਮਰਜੀਤ ਬਾਂਸਲ ਦੀ ਅਗਵਾਈ ਵਿੱਚ ਕਾਨੂੰਨੀ ਤੌਰ ਤੇ ਮਾਈਨਿੰਗ ਕਰਕੇ ਸਰਕਾਰ ਨੂੰ ਮਾਲਿਆ ਦੇਣ ਦੀ ਪ੍ਰਕਿਰਿਆ ਵਿੱਚ ਰੋਕਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਆਰਟੀਆਈ ਪਾਕੇ ਸੂਚਨਾ ਮੰਗੀ ਗਈ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਦੱਸਿਆ ਜਾਵੇ ਕਿ ਮੁਬਾਰਕ ਪੁਰ ਅਤੇ ਹੰਡੇਸਰਾ ਦੇ ਕਰੈਸਰ ਦੇ ਬਿਜਲੀ ਬਿਲ ਪ੍ਰਚੇਜ ਬਿਲ, ਵਿਕਰੀ ਬਿਲ ( ਸਮੇਤ ਜੀ ਐਸ ਟੀ ) ਮੰਗੇ ਗਏ ਹਨ ਤਾਂ ਜੋ ਇਹ ਸਾਫ ਹੋ ਜਾਵੇ ਕਿ ਇਨ੍ਹਾਂ ਵੱਲੋਂ ਕਿਨ੍ਹਾਂ ਮਾਲ ਕਿਥੋਂ ਖ਼ਰੀਦਿਆ ਗਿਆ ਹੈ ਅਤੇ ਇਸ ਦੀ ਪੜਤਾਲ ਵਿਜੀਲੈਂਸ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਕਰੈਸਰ ਮਾਲਕਾਂ ਦੀ ਚੋਰ ਬਜ਼ਾਰੀ ਕਰਕੇ ਪਹਿਲਾਂ ਵੀ ਅਲਾਟ ਹੋਈਆਂ ਖੱਡਾਂ ਨਾਲ ਸਬੰਧਿਤ ਠੇਕੇਦਾਰ ਅਲਾਟ ਹੋਈਆਂ ਖੱਡਾਂ ਸਰੰਡਰ ਕਰ ਚੁੱਕੇ ਹਨ। ਦੀਪਕ ਸਿੰਘ ਮੋਂਗਾ ਨੇ ਕਿਹਾ ਕਿ ਜਿਸ ਜੇਬੀਸੀ ਮਸ਼ੀਨ ਦੀ ਦੁਹਾਈ ਦਿਤੀ ਜਾ ਰਹੀ ਹੈ ਉਹ ਮਸ਼ੀਨ 16 ਅਕਤੂਬਰ ਤੋਂ ਇੰਜਣ ਸੀਜ਼ ਹੋਣ ਕਾਰਨ ਕੰਪਨੀ ਪਾਸ ਨੋਇਡਾ ਗਿਆ ਹੋਇਆ ਹੈ ਜੋ ਅਜ ਤਕ ਠੀਕ ਨਹੀ ਹੋਇਆ ਜਿਸ ਦੇ ਸਬੂਤ ਵੱਜੋਂ ਉਨ੍ਹਾਂ ਕੰਪਨੀ ਦੀ ਰਸੀਦ ਵੀ ਪੱਤਰਕਾਰਾਂ ਨੂੰ ਵਿਖਾਈ । ਇਸ ਮੌਕੇ ਰਕੇਸ ਕੁਮਾਰ ਚੋਧਰੀ, ਅਸੋਕ ਚਾਂਡਕ, ਦੀਪਕ ਸਿੰਘ ਮੋਂਗਾ, ਸਨੀ ਵਾਲੀਆ,ਰਜੀਵ ਜਾਖੜ ਅਤੇ ਮੁਕਲ ਗਰਗ ਆਦਿ ਹਾਜਰ ਸਨ।