ਐਫ.ਡੀ.ਪੀ. ਵਿੱਚ ਗਿਆਰਾਂ ਵੱਖ-ਵੱਖ ਸੰਸਥਾਵਾਂ ਦੇ 58 ਫੈਕਲਟੀ ਮੈਂਬਰਾਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ
ਜਲੰਧਰ/ਕਪੂਰਥਲਾ 09 ਦਸੰਬਰ, 2019 : ਹਰ ਵਿਸ਼ੇ ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ.) ਉਨ੍ਹੇਂ ਹੀ ਮਹੱਤਵਪੂਰਨ ਹਨ, ਜਿੰਨਾ ਕਿ ਆਧੁਨਿਕ ਯੁੱਗ ਵਿਚ ਸਿੱਖਿਅਤ ਹੋਣਾ ਜਰੂਰੀ ਹੈ। ਇਕ ਮਾਹਿਰ ਫੈਕਲਟੀ ਹੀ ਇੱਕ ਮਾਹਿਰ ਸਮਾਜ ਦਾ ਵਿਕਾਸ ਕਰ ਸਕਦਾ ਹੈ। ਵਿਸ਼ਵ ਪੱਧਰ ਤੇ ਤਕਨੀਕ ਘੰਟੇ ਦੀ ਆਧਾਰ ਤੇ ਬਦਲ ਰਹੀ ਹੈ ਅਤੇ ਸਾਨੂੰ ਟੈਕਨੋਲੋਜੀ ਦੀ ਵਰਤੋ ਵਿਦਿਆਰਥੀਆਂ ਨੂੰ ਸਰਵਉੱਤਮ ਬਣਾਉਣ ਲਈ ਸਿੱਖਣੀ ਹੀ ਪਾਵੇਗੀ। ਇਹ ਪ੍ਰੇਰਣਾਦਾਇਕ ਸ਼ਬਦ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਉਪ-ਕੁਲਪਤੀ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹਨ! ਇਹ ਸੰਦੇਸ਼ ਐੱਫ.ਡੀ.ਪੀ. ਕੋਆਰਡੀਨੇਟਰ ਡਾ. ਰਾਕੇਸ਼ ਗੋਇਲ ਵੱਲੋਂ ਇੱਕ ਹਫ਼ਤੇ ਦੇ ਕੌਮੀ ਪੱਧਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਪੜ੍ਹਿਆ ਗਿਆ। ਐੱਫ.ਡੀ.ਪੀ. ਦਾ ਵਿਸ਼ਾ "ਇੰਟਰਨੈਟ ਆਫ ਥਿੰਗਸ" (ਆਈ.ਓ.ਟੀ.) ਅਤੇ ਰੀਅਲ ਲਾਈਫ ਐਪਲੀਕੈਸ਼ਨਸ ਰਿਹਾ! ਇਸ ਐੱਫ.ਡੀ.ਪੀ. ਦਾ ਆਯੋਜਨ ਆਈ.ਕੇ.ਜੀ.ਪੀ.ਟੀ.ਯੂ. ਦੇ ਮੁੱਖ ਕੈਂਪਸ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤਾ ਗਿਆ।
ਇਹ ਐੱਫ.ਡੀ.ਪੀ. ਆਈ.ਕੇ.ਜੀ.ਪੀ.ਟੀ.ਯੂ. ਅਤੇ ਏ.ਆਈ.ਸੀ.ਟੀ.ਈ. (ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ) ਦੁਆਰਾ ਸਾਂਝੇ ਤੌਰ ਤੇ ਕਰਵਾਇਆ ਗਿਆ। ਏ.ਆਈ.ਸੀ.ਟੀ.ਈ. ਟ੍ਰੇਨਿੰਗ ਐਂਡ ਲਰਨਿੰਗ (ਅਟੱਲ) ਅਕਾਦਮੀ ਵੱਲੋਂ ਇਸ਼ ਵਿਚ ਸਾਂਝੇ ਤੌਰ ਤੇ ਵਿਤੀ ਸਹਾਇਤਾ ਵੀ ਦਿੱਤੀ ਗਈ! ਇਹ ਅਕਾਦਮੀ ਫੈਕਲਟੀ ਨੂੰ ਨਵੀਨ ਸੋਮਿਆਂ ਰਹਿਣ ਕਾਬਿਲ ਬਣਾਉਣ ਅਤੇ ਗੁਣਵੱਤਾ ਵਧਾਉਣ ਦੇ ਤੌਰ ਤੇ ਉਚੇਰੀ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਥਾਪਤ ਕੀਤੀ ਗਈ ਹੈ।
ਐਫ.ਡੀ.ਪੀ. ਕੋਆਰਡੀਨੇਟਰ ਡਾ ਰਾਕੇਸ਼ ਗੋਇਲ ਨੇ ਦੱਸਿਆ ਕਿ ਐਫ.ਡੀ.ਪੀ. ਵਿੱਚ ਕੁਲ 58 ਫੈਕਲਟੀ ਮੈਂਬਰਾਂ ਅਤੇ 11 ਵੱਖ-ਵੱਖ ਸੰਸਥਾਵਾਂ ਦੇ ਖੋਜ ਵਿਦਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਇਸੇ ਵਿਚ ਹੈ ਕਿ ਅੱਜ ਸਮਾਪਤੀ ਸਮਾਰੋਹ ਦੌਰਾਨ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਵੱਲੋਂ ਯੋਗ ਫੀਡਬੈਕ ਦੇ ਕੇ ਸਰਾਹਿਆ ਗਿਆ ਹੈ! ਇਹ ਅਸਲ ਜ਼ਿੰਦਗੀ ਦੇ ਆਈ.ਓ.ਟੀ. ਅਧਾਰਤ ਪ੍ਰੋਜੈਕਟਸ ਦੇ ਜ਼ਰੀਏ ਇੰਟਰਨੈਟ ਆਫ ਥਿੰਗਜ਼ ਦੇ ਹਿੱਸਿਆਂ ਦੇ ਮੁਕਾਬਲੇ ਅਤੇ ਵਿਵਹਾਰਕ ਗਿਆਨ ਨੂੰ ਵਿਕਸਤ ਕਰਨ ਵਿਚ ਬਹੁਤ ਮਦਦਗਾਰ ਸਾਬਿਤ ਹੋਇਆ ਹੈ! ਓਹਨਾ ਦੱਸਿਆ ਕਿ ਇਸ ਵਿਚ ਇਲੈਕਟ੍ਰਾਨਿਕਸ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ, ਮਕੈਨੀਕਲ ਆਦਿ ਸਾਰੇ ਵਿਸ਼ਿਆਂ ਸਬੰਧੀ ਗਿਆਨ ਵੰਡਿਆ ਗਿਆ! ਨਾਲ ਹੀ ਫੈਕਲਟੀ ਮੈਂਬਰਾਂ ਅਤੇ ਖੋਜ ਵਿਦਵਾਨਾਂ ਲਈ ਮੌਕੇ ਤੇ ਹੀ ਪ੍ਰੈਕਟੀਕਲ ਰਾਹੀਂ ਭਵਿੱਖ ਦੇ ਵਿਕਾਸ ਦੇ ਪ੍ਰਸੰਗ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ! ਪ੍ਰੋ ਗੋਇਲ ਨੇ ਕਿਹਾ ਕਿ ਅਕਾਦਮਿਕਤਾ ਅਤੇ ਉਦਯੋਗਾਂ ਦੇ ਵੱਖ ਵੱਖ ਮਾਹਿਰਾਂ ਨੇ ਹਿੱਸਾ ਲੈਣ ਵਾਲਿਆਂ ਨਾਲ ਆਪਣੇ ਗਿਆਨ ਨੂੰ ਸਾਂਝਾ ਕੀਤਾ ਅਤੇ ਉਹਨਾਂ ਨੂੰ ਆਈ.ਓ.ਟੀ. ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਉਤਸ਼ਾਹਤ ਵੀ ਕੀਤਾ।