ਸਪੀਕਰ ਰਾਣਾ ਕੇ.ਪੀ ਸਿੰਘ ਚਰਨ ਗੰਗਾ ਸਪੋਰਟਸ ਸਟੇਡੀਅਮ ਵਿੱਚ ਆਯੋਜਿਤ ਸੈਮੀਫਾਈਨਲ ਵਿਸਵ ਕਬੱਡੀ ਕੱਪ ਮੌਕੇ ਖਿਡਾਰੀਆਂ ਨਾਲ ਅਤੇ ਨਾਲ ਹਨ ਡਿਪਟੀ ਕਮਿਸਨਰ ਸੁਮਿਤ ਜਾਰੰਗਲ
ਦੀਦਾਰ ਗੁਰਨਾ
ਅਨੰਦਪੁਰ ਸਾਹਿਬ, 08 ਦਸੰਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਖੇਡਾ ਨੂੰ ਪ੍ਰਫੁੱਲਿਤ ਕਰਕੇ ਪੰਜਾਬ ਦੇ ਨੋਜਵਾਨਾ ਦਾ ਰੁੱਖ ਖੇਡ ਮੈਦਾਨਾ ਵੱਲ ਮੋੜਨ ਦਾ ਸਲਘਾਯੌਗ ਉਪਰਾਲਾ ਕੀਤਾ ਹੈ| ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ਵਿਚ ਆਯੋਜਿਤ ਵਿਸ.ਵ ਕਬੱਡੀ ਟੂਰਨਾਮੈਂਟ ਦੇ ਸੈਮੀ ਫਾਈਨਲ ਮੈਚ ਇਸ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਯਾਦਗਾਰੀ ਬਣ ਗਏ ਹਨ|
ਰਾਣਾ ਕੇ.ਪੀ ਸਿੰਘ ਅੱਜ ਚਰਨ ਗੰਗਾ ਸਪੋਰਟਸ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਚ ਆਯੋਜਿਤ ਵਿਸਵ ਕਬੱਡੀ ਟੂਰਨਾਮੈਟ ਦੇ ਸੈਮੀ ਫਾਈਨਲ ਮੈਚ ਦੋਰਾਨ ਖਚਾ ਖਚ ਭਰੇ ਸਟੇਡੀਅਮ ਵਿਚ ਜੁੜੇ ਦਰਸ.ਕਾ ਦੇ ਇੱਕ ਭਰਵੇ ਤੇ ਪ੍ਰਭਾਵਸ.ਾਲੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ| ਅੱਜ ਇਸ ਖੇਡ ਮੈਦਾਨ ਵਿਚ ਵਿਸਵ ਕਬੱਡੀ ਟੂਰਨਾਂਮੈਟ ਵਿਚ ਭਾਗ ਲੈਣ ਵਾਲੀਆ ਸਾਰੀਆ ਅੱਠ ਟੀਮਾਂ ਹਾਜਰ ਸਨ| ਜਿਨਾਂ੍ਹ ਵਿਚੋ ਪਹਿਲਾ ਸੈਮੀਫਾਈਨਲ ਇੰਗਲੈਡ ਤੇ ਕੈਨੇਡਾ ਵਿਚਕਾਰ ਅਤੇ ਦੂਸਰਾ ਸੈਮੀਫਾਈਨਲ ਭਾਰਤ ਤੇ ਯੂ.ਐਸ.ਏ ਵਿਚਕਾਰ ਹੋਇਆ|
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੋਜਵਾਨਾ ਨੁੰ ਖੇਡਾ ਪ੍ਰਤੀ ਉਤਸਾਹਿਤ ਕਰਨ ਲਈ ਬਹੁਤ ਹੀ ਜਿਕਰਯੋਗ ਉਪਰਾਲੇ ਕੀਤੇ ਹਨ|ਮੁੱਖ ਮੰਤਰੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਯਤਨਾ ਨਾਲ ਇਸ ਚਰਨਗੰਗਾ ਖੇਡ ਸਟੇਡੀਅਮ ਦਾ ਲੰਬੇ ਅਰਸੇ ਤੋ ਅਟਕ ਰਿਹਾ ਕੰਮ ਮੁਕੰਮਲ ਹੋਇਆ ਅਤੇ ਇਸੇ ਸਾਲ ਇਹ ਸਟੇਡੀਅਮ ਸੂਬੇ ਦੇ ਖਿਡਾਰੀਆ ਨੂੰ ਸਮਰਪਿਤ ਕੀਤਾ ਗਿਆ|ਉਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੀ ਨੋਜਵਾਨੀ ਨੂੰ ਨਸਿ.ਆ ਦੇ ਦਲਦਲ ਵਿਚੋ ਕੱਢ ਕੇ ਜਿੱਥੇ ਖੇਡਾ ਵੱਲ ਉਤਸਾ.ਹਿਤ ਕੀਤਾ ਉਥੇ ਅੱਜ ਖੇਡ ਮੈਦਾਨਾ ਵਿਚ ਲੱਗੀਆ ਰੋਣਕਾ ਇਸ ਗੱਲ ਦੀ ਗਵਾਹ ਬਣੀਆ ਹਨ ਕਿ ਸੂਬੇ ਦੇ ਨੋਜਵਾਨਾ ਇੱਕ ਨਵੀ ਉੂਰਜਾ ਦਾ ਸੰਚਾਰ ਹੋਇਆ ਹੈ|
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਕੁੱਲ 42 ਸਾਲਾ ਵਿਚੋ ਲਗਭਗ 3 ਦਹਾਕੇ ਇਥੇ ਬਤੀਤ ਕੀਤੇ ਸਨ| ਇਸ ਇਤਿਹਾਸਕ ਸਥਾਨ ਤੇ ਪੰਜਾਬ ਸਰਕਾਰ ਨੇ ਅਜਿਹੇ ਮੁਕਾਬਲਿਆ ਦਾ ਆਯੋਜਨ ਕਰਵਾ ਕੇ ਇਸ ਖੇਤਰ ਦੇ ਨੋਜਵਾਨਾ ਨੂੰ ਖੇਡਾ ਨਾਲ ਜੁੜਨ ਦੀ ਨਵੀ ਪ੍ਰੇਰਨਾ ਦਿੱਤੀ ਹੇ| ਉਨਾ ਨੇ ਕਿਹਾ ਕਿ ਇਹ ਵਿਸ.ਵ ਕਬੱਡੀ ਟੂਰਨਾਂਮੈਟ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਪੁਰਬ ਨੂੰ ਸਮਰਪਿਤ ਹੈ| ਇਸ ਤੋ ਪਹਿਲਾ ਰਾਣਾ ਕੇਪੀ ਸਿੰਘ ਨੇ ਪ੍ਰਧਾਨ ਮੰਤਰੀ ਮਾਤਰ ਬੰਦਨਾ ਯੋਜਨਾ ਨਾਲ ਸਬੰਧਿਤ ਪ੍ਰਦਰਸ.ਨੀ ਦਾ ਉਦਘਾਟਨ ਕੀਤਾ| ਉਨਾ ਨੇ ਖੇਡ ਮੈਦਾਨ ਵਿਚ ਜਾ ਕੇ ਖਿਡਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨਾ ਨੁੰ ਆਸੀਰਵਾਦ ਦਿੱਤਾ| ਉਨਾ ਦੇਸ. ਦੇ ਨੋਜਵਾਨਾ ਨੁੰ ਖੇਡਾ ਵੱਲ ਪ੍ਰ੍ਰੇਰਿਤ ਹੋਣ ਦੀ ਲੋੜ ਤੇ ਜੋਰ ਦਿੱਤਾ|
ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਲੋ ਵੱਡੇ ਉਪਰਾਲੇ ਕੀਤੇ ਗਏ ਹਨ| ਇਸ ਖੇਤਰ ਵਿਚ ਲਗਭਗ ਇੱਕ ਦਰਜਨ ਫਲਾਈ ਓਵਰ ਨੂੰ ਮੰਨਜੂਰੀ ਮਿਲ ਚੁੱਕੀ ਹੈ| ਚੰਗਰ ਦੇ ਖੇਤਰ ਦੇ ਲੋਕਾ ਬਿਹਤਰ ਸਿੰਚਾਈ ਸੁਵਿਧਾਵਾ ਮੁਹੱਈਆ ਕਰਵਾਉਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਦਘਾਟਨ ਕਰ ਚੁੱਕੇ ਹਨ| ਸ੍ਰੀ ਅਨੰਦਪੁਰ ਸਾਹਿਬ ਡਵੈਲਪਮੈਟ ਅਥਾਰਟੀ ਦਾ ਗਠਨ ਕੀਤਾ ਜਾ ਚੁੱਕਾ ਹੈ| ਕੀਰਤਪੁਰ ਸਾਹਿਬ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜਾ ਲਈ ਫੰਡ ਮੁਹੱਈਆ ਕਰਵਾਏ ਗਏ ਹਨ| ਸ੍ਰੀ ਅਨੰਦਪੁਰ ਸਾਹਿਬ ਦਾ ਬਾਈਪਾਸ ਵੀ ਪ੍ਰਵਾਨ ਹੋ ਗਿਆ ਹੈ| ਇਸ ਤੋ ਇਲਾਵਾ ਕਰੋੜਾ ਰੁਪਏ ਦੀ ਲਾਗਤ ਨਾਲ ਇਸ ਖੇਤਰ ਦੀਆ ਸੜਕਾ, ਪਿੰਡਾ ਵਿਚ ਕਮਿਉਨਿਟੀ ਸੈਟਰ, ਪੰਚਾਇਤ ਘਰ, ਖੇਡ ਮੈਦਾਨ ਉਸਾਰੇ ਜਾ ਰਹੇ ਹਨ| ਉਨਾ ਕਿਹਾ ਕਿ ਇਸ ਇਲਾਕੇ ਦੇ ਲੋਕਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ|
ਇਸ ਤੋ ਪਹਿਲਾ ਸਪੀਕਰ ਰਾਣਾ ਕੇ.ਪੀ ਸਿੰਘ ਦਾ ਚਰਨ ਗੰਗਾ ਸਪੋਰਟਸ ਸਟੇਡੀਅਮ ਪੁੱਜਣ ਤੇ ਡਿਪਟੀ ਕਮਿਸਨਰ ਸੁਮਿਤ ਜਾਰੰਗਲ ਨੇ ਜਿਲਾ ਪ੍ਰਸਾਸਨ ਵਲੋ ਸੁਆਗਤ ਕੀਤਾ|
ਇਸ ਮੌਕੇ ਸ੍ਰੀ ਸਵਪਨ ਸ਼ਰਮਾ ਐਸ.ਐਸ.ਪੀ., ਮੈਡਮ ਦੀਪ ਸਿਖਾ,ਵਧੀਕ ਡਿਪਟੀ ਕਮ੍ਹਿਸਨਰ (ਜ), ਸ੍ਰੀ ਅਮਰਦੀਪ ਸਿੰਘ ਗੁਜਰਾਲ, ਵਿਧਾਇਕ ਰੂਪਨਗਰ ਅਮਰਜੀਤ ਸਿੰਘ ਸੰਦੋਆ ਕਰਤਾਰ ਸਿੰਘ ਡਿਪਟੀ ਡਾਰੈਕਟਰ ਸਪੋਰਟਸ ਪੰਜਾਬ, ਐਸ ਪੀ ਦਵਿੰਦਰ ਸਿੰਘ, ਵਧੀਕ ਡਾਇਰੈਕਟਰ ਖੇਡਾ ਕਰਤਾਰ ਸਿੰਘ, ਦਲਜੀਤ ਸਿੰਘ ਸਹੋਤਾ , ਕੌਂਸਲਰ ਨਰਿੰਦਰ ਸੈਣੀ, ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਆਦਿ ਹਾਜਰ ਸਨ|