ਤਿਹਾੜ ਜੇਲ 'ਚ ਨਹੀਂ ਹੈ ਫਾਂਸੀ ਦੇਣ ਵਾਲਾ ਜੱਲਾਦ, ਦੂਜੇ ਰਾਜਾਂ ਤੋਂ ਮੰਗਵਾਇਆ ਜਾਵੇਗਾ, ਇਸ ਕੰਮ ਵਾਸਤੇ
ਨਵੀਂ ਦਿੱਲੀ, 9 ਦਸੰਬਰ, 2019 : ਦਿੱਲੀ ਦੀ ਤਿਹਾੜ ਜੇਲ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਵਾਸਤੇ ਕੋਈ ਜੱਲਾਦ ਨਹੀਂ ਹੈ। ਇਸ ਜੇਲ ਵਿਚ ਹੀ ਨਿਰਭਇਆ ਕੇਸ ਦੇ ਚਾਰ ਦੋਸ਼ੀ ਬੰਦ ਹਨ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਜਰੂਰਤ ਪਈ ਤਾਂ ਉਹ ਹੋਰ ਰਾਜਾਂ ਤੋਂ ਜੱਲਾਦ ਮੰਗਵਾ ਲੈਣਗੇ। ਇਸ ਗੱਲ ਦੇ ਆਸਾਰ ਹਨ ਕਿ ਰਾਸ਼ਟਰਪਤੀ ਵੱਲੋਂ ਇਹਨਾਂ ਚਾਰਾਂ ਦੀ ਰਹਿਮ ਦੀ ਅਪੀਲ 'ਤੇ ਫੈਸਲਾ ਜਲਦ ਲਿਆ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਰਾਸ਼ਟਰਪਤੀ ਨੂੰ ਸਿਫਾਰਸ਼ ਕੀਤੀ ਹੋਈ ਹੈ ਕਿ ਇਹਨਾਂ ਦੀ ਰਹਿਮ ਦੀ ਅਪੀਲ ਠੁਕਰਾ ਦਿੱਤੀ ਜਾਵੇ।