ਗੁਰਨਾਮ ਸਿੱਧੂ
ਫਿਰੋਜ਼ਪੁਰ, 8 ਦਸੰਬਰ 2019 - "ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ, ਸਾਨੂੰ ਕੁੱਤਿਆਂ 'ਚ ਰੱਖ ਲੈ' ਵਰਗੇ ਗੀਤਾਂ ਨਾਲ ਪ੍ਰਸਿੱਧ ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦੀ ਅੱਜ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ।
ਜਲੰਧਰ ਦੇ ਵਸਨੀਕ ਵਿੱਕੀ ਬਾਦਸ਼ਾਹ ਦੀ ਅਚਾਨਕ ਹੋਈ ਮੌਤ 'ਤੇ ਓਹਨਾਂ ਦੇ ਸਰੋਤਿਆਂ ਅਤੇ ਕਲਾਕਾਰ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਗਾਇਕ ਸਾਥੀਆਂ ਨੇ ਉਹਨਾਂ ਦੀ ਭਰ ਜਵਾਨੀ ਵਿਚ ਮੌਤ ਹੋ ਜਾਣ 'ਤੇ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।