ਪ੍ਰਕਾਸ਼ ਸਿੰਘ ਬਾਦਲ ਮੇਰੇ ਰੋਲ ਮਾਡਲ : ਹਰਸਿਮਰਤ ਕੌਰ ਬਾਦਲ
ਚੰਡੀਗੜ, 8 ਦਸੰਬਰ, 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ 'ਤੇ ਉਹਨਾਂ ਦੀ ਖੂਬ ਵਡਿਆਈ ਕੀਤੀ ਹੈ। ਇਕ ਟਵੀਟ ਵਿਚ ਉਹਨਾਂ ਲਿਖਿਆ ਹੈ ਕਿ ਬਾਦਲ ਸਾਹਿਬ ਨਾਲ ਬਿਤਾਇਆ ਹਰ ਦਿਨ ਮਨੁੱਖਤਾ 'ਤੇ ਇਕ ਸਬਕ ਸਿਖਾਉਂਦਾ ਹੈ। ਉਹਨਾਂ ਦੇ ਸਮਰਪਣ ਦੀ ਭਾਵਨਾ, ਉਹਨਾਂ ਦੀ ਸੇਵਾ, ਉਹਨਾਂ ਵੱਲੋਂ ਹਰੇਕ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਹੀ ਉਹਨਾਂ ਨੂੰ ਖਾਸ ਉਹਨਾਂ ਲੋਕਾਂ ਲਈ ਖਾਸ ਬਣਾਉਂਦਾ ਹੈ ਜਿਹਨਾਂ ਦੇ ਜੀਵਨ ਨੂੰ ਇਹਨਾਂ ਨੇ ਛੋਹਿਆ ਹੈ। ਉਹਨਾਂ ਨੇ ਬਾਦਲ ਸਾਹਿਬ ਨੂੰ ਆਪਣਾ ਰੋਲ ਮਾਡਲ ਕਰਾਰ ਦਿੰਦਿਆਂ ਉਹਨਾਂ ਨੂੰ ਆਉਂਦੇ ਸਾਲਾਂ ਲਈ ਚੰਗੀ ਸਿਹਤ ਤੇ ਖੁਸ਼ੀਆਂ ਭਰਪੂਰ ਜੀਵਨ ਦੀ ਕਾਮਨਾ ਕੀਤੀ।