ਕੁਲਵੰਤ ਸਿੰਘ ਬੱਬੂ
ਸ਼ਹਿਬਜਾਦਿਆਂ ਦੀ ਯਾਦ ਵਿੱਚ ਹਰਸਾਲ ਲੰਗਰ ਲੱਗਣ ਵਾਲੀ ਥਾਂ ਤੇ ਲੱਗੇ ਗੰਦਗੀ ਦੇ ਢੇਰ
ਰਾਜਪੁਰਾ 08 ਦਸੰਬਰ 2019 : ਭਾਰਤ ਭਰ ਵਿੱਚ ਪਿਛੇ ਜਿਹੀ ਚੱਲੀ ਸ਼ਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਬੜੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਗਈ ਸੀ ਤਾਂ ਕਿ ਆਪਣੇ ਸਮਾਜ ਨੂੰ ਗੰਦਗੀ ਦੀ ਤਰਫੋ ਸਾਫ ਸੁਥਰਾ ਰੱਖਿਆ ਜਾਵੇ ।ਪਰ ਇਸ ਦਾ ਕੋਈ ਅਸਰ ਦਿਖਣ ਨੂੰ ਨਹੀਂ ਮਿਲਦਾ ।ਜਿਸ ਦੀ ਮਸਾਲ ਸ਼ਹਿਰ ਰਾਜਪੁਰਾ ਵਿੱਚ ਲਾਇਨਸ/ਜਾਇੰਟਸ ਕਲੱਬ ਅਤੇ ਕੁਆਟਰਾਂ ਲਾਗੇ ਪੰਜਾਬ ਪੈਪਸੂ ਟਾਊਨਸ਼ਿਪ ਡਿਵੈਲਵਮੈਂਟ ਦੀ ਖਾਲੀ ਪਈ ਕਈ ਏਕੜ ਜਮੀਨ ਤੇ ਗੰਦਗੀ ਦੇ ਅੰਬਾਰ ਲੱਗੇ ਪਏ ਹਨ ਅਤੇ ਅਵਾਰਾਂ ਪਸ਼ੂ ਇਹਨਾਂ ਨੂੰ ਫਰੋਲ ਫਰੋਲ ਹੋਰ ਗੰਦਗੀ ਵਿੱਚ ਵਾਧਾ ਕਰ ਰਹੇ ਹਨ ।ਸਭ ਤੋਂ ਵੱਡੀ ਮੁਸੀਬਤ ਨਾਲ ਲਗਦੇ ਰਿਹਾਇਸੀ ਲੋਕਾਂ ਨੂੰ ਹੈ ।ਕਲੋਨੀ ਵਾਸੀ ਬਲਵਿੰਦਰ ਸਿੰਘ ਲੰਬਰਦਾਰ, ਮੁਖਤਿਆਰ ਸਿੰਘ, ਰਮਨਦੀਪ ਸਿੰਘ, ਕੁਲਜੀਤ ਸਿੰਘ, ਮਹਿੰਗਾ ਸਿੰਘ, ਬਲਵਿੰਦਰ ਸਿੰਘ, ਰੋਜੀ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਕਈ ਵਾਰ ਕਮੇਟੀ ਨੂੰ ਇਸ ਗੰਦਗੀ ਬਾਰੇ ਜਾਣੂ ਕਾਰਵਾਇਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ ।ਹੁਣ ਹਰ ਸਾਲ ਦੀ ਤਰਾਂ ਇਸ ਥਾਂ ਤੇ ਛੋਟੇ ਸ਼ਹਿਬਜਾਦਿਆਂ ਦੀ ਯਾਦ ਨੂੰ ਤਾਜਾ ਕਰਦਿਆ ਕਲੋਨੀਆਂ ਵਾਸੀਆਂ ਵਲੋਂ ਕਈ ਦਿਨ ਵੱਡਾ ਲੰਗਰ ਲਗਾਇਆ ਜਾਂਦਾ ਹੈ ।ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ ।ਉਪਰੋਕਤ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਥਾਂ ਦੀ ਸਫਾਈ ਕਰਾਈ ਜਾਏ ਤਾਂ ਕਿ ਸ਼ਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਬੜੀ ਸ਼ਰਧਾਪੂਰਵਕ ਮਨਾਏ ਜਾ ਸਕਣ ।ਜਦੋਂ ਕਮੇਟੀ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਇਸ ਥਾਂ ਦੀ ਜਲਦ ਹੀ ਸਫਾਈ ਕਰਨ ਦੀ ਗੱਲ ਅੱਖੀ ।ਉਹਨਾ ਨੇ ਹੋਰ ਵੀ ਕਿਹਾ ਕਿ ਇੱਥੇ ਇੱਕ ਸਾਇਡ ਤੇ ਗੰਦਗੀ ਲਈ ਡੰਪ ਬਣ ਸਕਦਾ ਹੈ ਜੇ ਕਲੋਨੀ ਵਾਸੀ ਸਹਿਮਤ ਹੋਣ ।