ਸਟੇਟ ਬੈਂਕ ਆਫ ਇੰਡੀਆ ਵੱਲੋਂ ਦਿਹਾਤੀ ਖੇਤਰ ਦੇ ਬਰਾਂਚ ਮੈਨੇਜਰਾਂ ਲਈ ਇਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਆਯੋਜਿਤ
ਪਟਿਆਲਾ, 8 ਦਸੰਬਰ: ਸਟੇਟ ਬੈਂਕ ਆਫ ਇੰਡੀਆ, ਵਿੱਤੀ ਸ਼ਮੂਲੀਅਤ ਅਤੇ ਮਾਈਕਰੋ ਮਾਰਕੀਟ ਨੈਟਵਰਕ ਪਟਿਆਲਾ ਵੱਲੋਂ ਅੱਜ ਸ਼ੇਰਾਂ ਵਾਲਾ ਗੇਟ ਸਾਖ਼ਾ ਵਿਖੇ ਇਥੇ ਪੰਜਾਬ ਅਤੇ ਹਰਿਆਣਾ ਦੇ ਦਿਹਾਤੀਖ ੇਤਰ ਵਿਚ ਤਾਇਨਾਤ 526 ਬ੍ਰਾਂਚ ਮੈਨੇਜਰਾਂ ਲਈ ਇਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ।
ਇਸ ਵਰਕਸ਼ਾਪ ਦਾ ਉਦਘਾਟਨ ਸ੍ਰੀ ਜੇ ਐਲ ਨੇਗੀ, ਚੀਫ ਜਨਰਲ ਮੈਨੇਜਰ ਅਤੇ ਬੈਂਕਿੰਗ ਲੋਕਪਾਲ ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ• ਨੇ ਕੀਤਾ। ਇਯ ਮੌਕੇ ਐਸ ਬੀ ਆਈ ਐਮ ਐਮ ਨੈਟਵਰਕ ਦੇ ਜਨਰਲ ਮੈਨੇਜਰ ਸੁਭਾਸ਼ ਜੋਨਵਾਲ ਨੇ ਸਮੂਹ ਮਹਿਮਾਨਾਂ ਤੇ ਮੈਨੇਜਰਾਂ ਦਾ ਸਵਾਗਤ ਕੀਤਾ।
ਇਸਮ ੌਕੇ ਸ੍ਰੀ ਜੇ ਐਲ ਨੇਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰ ਬੀ ਆਈ ਨੇ ਗ੍ਰਾਹਕ ਮਿੱਤਰ ਦੀ ਯੋਗਤਾ ਅਤੇ ਹੁਨਰ ਨੂੰ ਬਣਾਉਣ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ ਅਤੇ ਇਹ ਜਾਰੀ ਕੀਤੇ ਹਨ ਤਾਂ ਜੋ ਜ਼ਮੀਨੀ ਪੱਧਰ 'ਤੇ ਵਿੱਤੀ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਸ੍ਰੀ ਨੇਗੀ ਨੇ ਗ੍ਰਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਬੈਂਕਿੰਗ ਲੋਕਪਾਲ ਦੇ ਵੱਖ ਵੱਖ ਪ੍ਰਬੰਧਾਂ ਬਾਰੇ ਵੀ ਬ੍ਰਾਂਚ ਮੈਨੇਜਰਾਂ ਨੂੰ ਸੇਧ ਦਿੱਤੀ।
ਸਮਾਗਮ ਵਿਚ ਸ੍ਰੀ ਸੁਭਾਸ਼ ਜੋਨਵਾਲ ਜੀ ਐਮ ਨੇ ਆਖਿਆ ਕਿ ਬੈਂਕ ਨੇ ਬੈਂਕ ਰਹਿਤ ਖੇਤਰਾਂ ਦੇ ਵਸਨੀਕਾਂ ਨੂੰ ਬੈਂਕਿੰਗ ਵਿਚ ਸ਼ਾਮਲ ਕਰਨ ਲਈ ਇਕ ਵੱਖਰਾ ਨੈਟਵਰਕ 1 ਅਗਸਤ 2019 ਤੋਂ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਉਹਨਾਂ ਕਿਹਾ ਕਿ ਵਿੱਤੀ ਸ਼ਮੂਲੀਅਤ ਅਤੇ ਮਾਈਕਰੋ ਮਾਰਕੀਟ ਪਟਿਆਲਾ ਵਿਖੇ ਨਵਾਂ ਨੈਟਵਰਕ ਬਣਾਉਣ ਤੋਂ ਬਾਅਦ ਪੰਜਾਬਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ• ਵਿਚ 200 ਵੇਂ ਗ੍ਰਾਹਕ ਸੇਵਾ ਕੇਂਦਰ ਖੋਲ•ੇ ਗਏ ਹਨ। ਉਹਨਾਂ ਦੱਸਿਆ ਕਿ ਅਜਿਹੇ ਗ੍ਰਾਹਕ ਸੇਵਾ ਕੇਂਦਰ ਰਾਜਾਂ ਦੇ ਬੈਂਕਿੰਗ ਰਹਿਤ ਖੇਤਰਾਂ ਦੇ ਲੋਕਾਂ ਤੱਥ ਪਹੁੰਚਣ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਖੋਲ•ੇ ਜਾਣਗੇ, ਵਿਸ਼ੇਸ਼ ਤੌਰ 'ਤੇ ਦਿਹਾਤੀ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਪੰਜਾਬ ਅਤੇ ਹਰਿਆਣਾ ਦੇ ਪੇਂਡੂ ਖੇਤਰਾਂ ਵਿਚ ਕੰਮ ਕਰ ਰਹੇ ਸਟੇਟ ਬੈਂਕ ਆਫ ਇੰਡੀਆ ਦੀਆਂ ਸ਼ਾਖਾਵਾਂ ਵਿਚ ਕੰਮ ਕਰ ਰਹੇ ਬ੍ਰਾਂਚ ਮੈਨੇਜਰ, ਗ੍ਰਾਹਕ ਮਿੱਤਰ, ਡਿਜ਼ੀਟਲ ਪ੍ਰੋਡਕਟਸ, ਬੀ ਸੀ ਮਾਡਲ ਨੂੰ ਵਿਹਾਰਕ, ਨਰਮ ਅਤੇ ਤਕਨੀਕੀ ਕੁਸ਼ਲਤਾ ਯੁਕਤ ਬਣਾਉਣ ਵਿਚ ਪੇਂਡੂ ਸ਼ਾਖ਼ਾਵਾਂ ਦੇ ਪ੍ਰਬੰਧਾਂ ਦੀ ਭੁਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਮੈਨੇਜਰਾਂ ਨੂੰ ਗ੍ਰਾਹਕ ਸੇਵਾ, ਸੀਮਤ ਦੇਣਦਾਰੀ, ਬੈਂਕਿੰਗ ਲੋਕਪਾਲ ਯੋਜਨਾ, ਮੁਦਰਾ ਨੌਟਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ, ਬੀ ਸੀ ਏਜੰਟਾਂ ਦੀ ਭੂÎਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਜਾਣਕਾਰੀ ਦਿੱਤੀ ਗਈ। ਗ੍ਰਾਹਕ ਸੇਵਾ ਕੇਂਦਰ ਵਿਖੇ ਖਾਤਾ ਖੋਲ•ਣ ਦੀ ਸਾਰੀ ਪ੍ਰਕਿਰਿਆ ਦਾ ਇਕ ਲਾਈਵ ਡੈਮੋ ਵੀ ਦਿੱਤਾ ਗਿਆ।
ਸਮਾਗਮ ਦੇ ਅੰਤ ਵਿਚ ਐਸ ਬੀ ਆਈ ਦੇ ਐਫ ਆਈ ਵਿਭਾਗ ਪਟਿਆਲਾ ਦੇ ਡਿਪਟੀ ਜਨਰਲ ਮੈਨੇਜਰ ਅਰੁਣ ਭਟਨਾਗਰ ਨੇ ਸਭ ਦਾ ਧੰਨਵਾਦ ਕੀਤਾ।