ਗੁਰਪ੍ਰੀਤ ਸਿੰਘ
ਜਖਵਾਲੀ, 07 ਦਸੰਬਰ 2019 - ਗੁ. ਨੌਵੀ ਪਾਤਸ਼ਾਹੀ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਮਹੀਨੇ ਦਸਮੀ ਦੇ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ ਹੈ।ਇਸ ਮਹੀਨੇ ਦੀ ਸੇਵਾ ਹਰ ਸਾਲ ਦੀ ਤਰਾਂ ਗੁਰਦੀਪ ਸਿੰਘ ਤਥਾ ਉਹਨਾਂ ਦੇ ਪਰਿਵਾਰ ਵੱਲੋਂ ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਹਰ ਵਾਰ ਦੀ ਤਰਾਂ ਸਰਧਾਂਜਲੀ ਦਿੱਤੀ ਗਈ ਤੇ ਇਸ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਲਵਾਈ ਤੇ ਭਾਈ ਸਾਹਿਬ ਨੇ "ਗੁਰੂ ਤੇਗ ਬਹਾਦਰ ਜੀ" ਤੋਂ ਲੈ ਕੇ ਉਹਨਾਂ ਦੇ "ਪਰਿਵਾਰ" ਦੀਆਂ ਕੁਰਬਾਨੀਆਂ ਬਾਰੇ ਵਿਚਾਰ ਸਾਂਝੇ ਕੀਤੇ। ਭਾਈ ਸਾਹਿਬ ਨੇ ਕਿਹਾ ਕਿ "ਦਸਮ ਪਾਤਸ਼ਾਹ" ਨੇ ਆਪਣਾ ਸਰਬੰਸ ਵਾਰ ਕੇ ਬਣਾਇਆ ਖਾਲਸਾ ਧਰਮ 250 ਸਾਲਾਂ 'ਚ ਮੁਕੰਮਲ ਕਰਕੇ ਉਜਾਗਰ ਕੀਤਾ ਅਤੇ ਸਿੱਖ ਕੌਮ ਨੂੰ ਮਹਾਨ ਵਿਰਸਾ ਦਿੱਤਾ।
ਸੋ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਦੱਸੇ ਰਸਤੇ 'ਤੇ ਚੱਲੀਏ ਅਤੇ "ਗੁਰੂਆਂ" ਦੇ "ਬੱਚਿਆਂ" ਦੀਆਂ ਸ਼ਹਾਦਤਾਂ ਦੀ ਕਦਰ ਕਰਦੇ ਹੋਏ ਦਸੰਬਰ ਮਹੀਨੇ ਵਿੱਚ ਵਿਆਹ-ਸ਼ਾਦੀਆਂ ਵਰਗੇ ਪ੍ਰੋਗਰਾਮ ਕਰਨੇ ਬੰਦ ਕਰੀਏ"। ਨਾਲ ਹੀ ਉਹਨਾਂ ਕਿਹਾ ਕੀ ਅੱਜ ਜੋ ਹਾਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਹਾਲ ਬਾਦਲ ਪਰਿਵਾਰ ਨੇ ਕੀਤਾ ਹੋਇਆ ਹੈ , ਇਸ ਤੋਂ ਹਰੇਕ ਗੁਰੂ ਦਾ ਸਿੱਖ ਜਾਣੂ ਹੈ, ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ,ਸ਼ ੍ਰੋਮਣੀ ਕਮੇਟੀ ਤੇ ਗੁਰੂ ਦੀ ਗੋਲਕ ਨੂੰ ਬਚਾਉਣ ਦਾ, ਹਰੇਕ ਸਿੱਖ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੱਚ ਨੂੰ ਸੱਚ ਜਾਣਕੇ ਅੱਗੇ ਜ਼ਿੰਦਗੀ ਵਿੱਚ ਸਿੱਖ ਆਪਣੇ ਫ਼ੈਸਲੇ ਕਰਨ,ਸਾਨੂੰ ਕਿਸੇ ਵੀ ਲਾਲਚ ਜਾਂ ਬਹਿਖਾਵੇ ਵਿੱਚ ਆਉਣ ਦੀ ਕੋਈ ਲੋੜ ਨਹੀਂ, ਹੁਣ ਤੱਕ ਪੂਰੀ ਦੁਨੀਆਂ ਜਾਣ ਚੁੱਕੀ ਹੈ, ਕਿ ਇਹ ਸਿੱਖਾਂ ਦੀ ਸਿਰਮੌਰ ਕਹੀ ਜਾਣ ਵਾਲੀ ਸੰਸਥਾ ਅੱਜ ਸਿਆਸਤ ਤੋਂ ਪੂਰੀ ਤਰਾਂ ਪ੍ਰੇਰਿਤ ਹੋ ਚੁੱਕੀ ਹੈ, ਭਾਈ ਸਾਹਿਬ ਨੇ ਬੇਨਤੀ ਕਰਦੇ ਕਿਹਾ ਕੀ ਅੱਗੇ ਤੋਂ ਹਰੇਕ ਸਿੱਖ ਜਾਂ ਸਰਦਾਰ ਬੰਦਾ ਆਪਣੇ ਬੱਚਿਆਂ ਦੇ ਕੇਸ ਕਤਲ ਨਾ ਕਰਵਾਵੇ ਸਗੋਂ ਉਸ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਸੋਹਣਾ ਸਿੱਖ ਸਜਾਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾਵੇ ,ਉਹਨਾਂ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਸਮੂੰਹ ਪਿੰਡ ਨਿਵਾਸੀ ਦੇ ਨਾਲ ਅਵਤਾਰ ਸਿੰਘ, ਮੇਘ ਸਿੰਘ,ਹਰਚੰਦ ਸਿੰਘ ਜਖਵਾਲੀ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਹਰਭਜਨ ਸਿੰਘ, ਗੁੱਡੂ ਸਿੰਘ,ਭਗਵਾਨ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਰਹੇ।