ਨਵੀਂ ਦਿੱਲੀ, 6 ਦਸੰਬਰ 2019 - ਭਗੌੜੇ ਬਲਾਤਕਾਰ ਦੇ ਦੋਸ਼ੀ ਨਿੱਤਿਆ ਨੰਦ ਦਾ ਭਾਰਤ ਸਰਕਾਰ ਵੱਲੋਂ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਨਵੇਂ ਪਾਸਪੋਰਟ ਲਈ ਦਿੱਤੀ ਗਈ ਅਰਜੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਲੇ ਦੇ ਬੁਲਾਰੇ ਰਵੀਸ਼ ਕੁਮਾਰ ਵੱਲੋਂ ਦਿੱਤੀ ਗਈ।
ਇਸ ਤੋਂ ਬਿਨਾਂ ਰਵੀਸ਼ ਕੁਮਾਰ ਨੇ ਦੱਸਿਆ ਕਿ ਨਿੱਤਿਆਨੰਦ ਦਾ ਅਲੱਗ ਦੇਸ਼ ਬਣਾਉਣ ਅਤੇ ਅਲੱਗ ਵੈੱਬਸਾਈਟ ਬਣਾਉਣਾ ਦੋਵੇਭ ਵੱਖ-ਵੱਖ ਮਾਮਲੇ ਹਨ। ਅਜਿਹੇ ਮਾਮਲਿਆਂ 'ਚ ਭਗੌੜਿਆਂ ਦਾ ਸਭ ਤੋਂ ਪਹਿਲਾਂ ਪਾਸਪੋਰਟ ਰੱਦ ਕੀਤਾ ਜਾਂਦਾ ਹੈ ਨਾ ਕਿ ਨਵਾਂ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਦੁਨੀਆਂ ਭਰ ਦੇ ਦੇਸ਼ਾਂ ਨੂੰ ਭਾਰਤੀ ਮਿਸ਼ਨਾਂ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।