ਲੋਕੇਸ਼ ਰਿਸ਼ੀ
ਗੁਰਦਾਸਪੁਰ , 6 ਦਸੰਬਰ 2019-ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਕਾਰੀਡੋਰ ਦੇ ਇਮੀਗਰੇਸ਼ਨ ਵਿਭਾਗ ਵੱਲੋਂ ਅਮਰੀਕੀ ਪਾਸਪੋਰਟ ਹੋਲਡਰ ਨੂੰ ਕਰਤਾਰਪੁਰ ਸਾਹਿਬ ਜਾਣ ਸਬੰਧੀ ਕਾਗ਼ਜ਼ਾਤ ਪੂਰੇ ਨਾ ਹੋਣ ਅਤੇ ਰੋਕੇ ਜਾਣ ਉਪਰੰਤ ਸਰਕਾਰੀ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਤੇ ਹਿਰਾਸ ਵਿੱਚ ਲਿਆ ਗਿਆ ਹੈ।
ਫ਼ਿਲਹਾਲ ਬੀ ਐਸ ਐਫ ਵਲੋਂ ਵੱਲੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਸਾਹਨੇਵਾਲ ਦੇ ਰੂਪ ਵਿੱਚ ਹੋਈ ਹੈ ਅਤੇ ਇਸ ਕੋਲ ਅਮਰੀਕਾ ਦਾ ਪਾਸਪੋਰਟ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਸਬੰਧਿਤ ਵਿਭਾਗ ਵੱਲੋਂ ਕੋਈ ਸਰਕਾਰੀ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਇਹ ਵਿਅਕਤੀ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕਾਰੀਡੋਰ ਦੀ ਪੈਦਲ ਯਾਤਰਾ ਲਈ ਜਾਣਾ ਚਾਹੁੰਦਾ ਸੀ। ਪਰ ਜਦੋਂ ਇੱਥੋਂ ਦੇ ਯਾਤਰੀ ਟਰਮੀਨਲ ਤੇ ਪਹੁੰਚ ਕੇ ਯਾਤਰੀ ਵੈਧਤਾ ਸਬੰਧੀ ਕਾਗ਼ਜ਼ਾਤ ਵਿਖਾਉਣ ਦਾ ਸਮਾਂ ਆਇਆ ਤਾਂ ਅੰਮ੍ਰਿਤਪਾਲ ਇਮੀਗਰੇਸ਼ਨ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਲੱਗ ਪਿਆ। ਇਸ ਤੋਂ ਬਾਦ ਇਮੀਗਰੇਸ਼ਨ ਅਧਿਕਾਰੀਆਂ ਨੇ ਅੰਮ੍ਰਿਤਪਾਲ ਨੂੰ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।