ਹਰਦੀਪ ਸਿੰਘ ਸ਼ੇਰਾ ਤੇ ਚਾਰ ਹੋਰ ਮੁਲਜ਼ਮ ਹੋਏ ਬਰੀ
ਕਪੂਰਥਲਾ, 6 ਦਸੰਬਰ, 2019 : ਕਪੂਰਥਲਾ ਦੇ ਐਡੀਸ਼ਨਲ ਸੈਸ਼ਨਜ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ ਧਾਰਾ 307 ਤਹਿਤ ਥਾਣਾ ਕੋਤਵਾਲੀ ਕਪੂਰਥਲਾ ਵਿਚ ਦਰਜ ਹੋਏ ਮੁਕੱਦਮਾ ਨੰਬਰ 176/2018 ਵਿਚ ਹਰਦੀਪ ਸਿੰਘ ਸ਼ੇਰਾ ਅਤੇ ਚਾਰ ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਜਸਪਾਲ ਸਿੰਘ ਮੰਝਪੁਰ ਨੇ ਇਹ ਜਾਣਕਾਰੀ ਟਵੀਟ ਰਾਹੀਂ ਸਾਂਝੀ ਕਰਦਿਆਂ ਵਕੀਲ ਸੁਖਵਿੰਦਰ ਸਿੰਘ ਸੁੱਖੀ ਮੱਲੀ ਦਾ ਧੰਨਵਾਦ ਕੀਤਾ ਹੈ।