ਨਵੀਂ ਦਿੱਲੀ, 5 ਸਦੰਬਰ 2019 -ਔਰਤਾਂ ਦੀ ਸੁਰੱਖਿਆ ਲੈ ਕੇ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਨਰੇਂਦਰ ਮੋਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਦੇਸ ਭਰ ਦੇ ਸਾਰਿਆ ਥਾਣਿਆਂ 'ਚ ਹੁਣ ਮਹਿਲਾ ਡੈਸਕ ਬਣਾਏ ਜਾਣਗੇ। ਇਨ੍ਹਾਂ ਥਾਣਿਆਂ ਲਈ ਗ੍ਰਹਿ ਮੰਤਰਾਲੇ ਵੱਲੋਂ ਨਿਰਭੈਆ ਫੰਡ 'ਚੋਂ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਕੇਂਦਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਇਹ ਯੋਜਨਾ ਸਾਰਿਆਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਲਾਗੂ ਕੀਤੀ ਜਾਵੇਗੀ।