ਜਗਦੀਸ਼ ਥਿੰਦ
ਫਾਜ਼ਿਲਕਾ 5 ਦਸੰਬਰ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਵੱਖ-ਵੱਖ ਬਿਮਾਰੀਆਂ ਬਾਰੇ ਆਮ ਲੋਕਾਂ ਨੂੰੁੰ ਜਾਗਰੂਕ ਕਰਕੇ ਸਿਹਤ ਸਬੰਧੀ ਸੁਨੇਹਾ ਘਰ-ਘਰ ਪਹੁਚਾਉਣ ਦੀ ਮੁਹਿੰਮ ਤਹਿਤ ਸੀ.ਐਚ.ਸੀ. ਰਾਮਸਰਾ ਵਿਖੇ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰਿਆ ਦੀ ਅਗਵਾਈ ਹੇਠ ਏਡਜ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲਾਂ ਦੇ ਬੱਚੇ ਅਤੇ ਆਮ ਪਿੰਡ ਦੇ ਲੋਕ ਸ਼ਾਮਿਲ ਹੋਏ। ਇਸ ਮੌਕੇ ਤੇ ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀ ਅਨਿਲ ਧਾਮੂ ਨੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇ ਜਿਲ੍ਹਾ ਫਾਜ਼ਿਲਕਾ ਵਿੱਚ ਏਡਜ਼ ਦੇ ਸਭ ਤੋਂ ਘੱਟ ਰੋਗੀ ਹਨ, ਪਰ ਫਿਰ ਵੀ ਇਸ ਭਿਆਨਕ ਬਿਮਾਰੀ ਬਾਰੇ ਜਾਗਰੂਕ ਹੋ ਕੇ ਆਪਣੇ ਸਮਾਜ਼ ਨੂੰ ਬਚਾਉਣਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਮੁੱਖ ਤੌਰ ਤੇ ਅਸੁਰਿੱਖਅਤ ਸਰੀਰਕ ਸਬੰਧਾ, ਦੂਸ਼ਿਤ ਸੂਈਆਂ ਅਤੇ ਸ਼ਰਿਜ਼ਾਂ ਦੇ ਇਸਤੇਮਾਲ, ਦੂਸ਼ਿਤ ਖੂਨ ਦੇ ਨਾਲ ਅਤੇ ਐਚ.ਆਈ.ਵੀ. ਪੋਜ਼ਟਿਵ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਆਦਿ ਜ਼ਦੋਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਰਸਾ (ਲਰਦਖ ਤਕਫਗਕਵਜਰਅ) ਜਿਵੇਂ ਖੂਨ, ਵੀਰਜ਼ ਜਾਂ ਵਜਾਇਨਲ ਸਕਰੀਸ਼ਨ ਦੇ ਦੁਆਰਾ ਇਸ ਦਾ ਵਾਇਰਸ ਇੱਕ ਤੋਂ ਦੂਜੇ ਦੇ ਸਰੀਰ ਵਿੱਚ ਚਲਾ ਜਾਂਦਾ ਹੈ। ਇਹ ਵਾਈਰਸ 8 ਤੋਂ 10 ਸਾਲ ਤੱਕ ਸਰੀਰ ਦੇ ਅੰਦਰ ਵੱਧਦਾ ਫੁਲਦਾ ਰਹਿੰਦਾ ਹੈ ਅਤੇ ਸਰੀਰ ਦੀ ਰੋਗਾ ਖਿਲਾਫ ਲੜਨ ਵਾਲੀ ਤਾਕਤ ਨੂੰ ਬਿਲਕੁੱਲ ਖਤਮ ਕਰ ਦਿੰਦਾ ਹੈ। ਉਸ ਤੋਂ ਬਾਅਦ ਮਰੀਜ਼ ਨੂੰ ਮਾਮੂਲੀ ਬੁਖਾਰ, ਖਾਸੀ, ਜੁਕਾਮ, ਟੀ.ਬੀ. ਜਾਂ ਕੋਈ ਵੀ ਹੋਰ ਬਿਮਾਰੀ ਲੱਗ ਜਾਵੇ ਤਾਂ ਉਸ ਬਿਮਾਰੀ ਠੀਕ ਨਹੀ ਹੁੰਦੀ ਅਤੇ ਮਰੀਜ਼ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਕਿਉਂਕਿ ਇਸ ਬਿਮਾਰੀ ਦਾ ਅੱਜ ਤੱਕ ਕੋਈ ਇਲਾਜ਼ ਨਹੀ ਹੈ। ਫਿਰ ਵੀ ਸਿਹਤ ਵਿਭਾਗ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ. ਸੈਂਟਰ ਖੋਲੇ ਗਏ ਹਨ, ਜਿੱਥੇ ਜਾ ਕੇ ਕੋਈ ਵੀ ਏਡਜ਼ ਸਬੰਧੀ ਸਲਾਹ ਅਤੇ ਟੈਸਟ ਦਾ ਮੁਫਤ ਫਾਇਦਾ ਉਠਾ ਸਕਦਾ ਹੈ। ਸਲਾਹ ਅਤੇ ਟੈਸਟ ਕਰਾਉਣ ਵਾਲੀ ਦੀ ਪਹਿਚਾਣ ਬਿਲਕੁੱਲ ਗੁਪਤ ਰੱਖੀ ਜਾਂਦੀ ਹੈ। ਜੇ ਮਰੀਜ਼ ਐਚ.ਆਈ.ਵੀ. ਪੋਜ਼ਟਿਵ ਨਿਕਲ ਆਵੇ ਤਾਂ ਏ.ਆਰ.ਟੀ. ਸੈਂਟਰ ਫਿਰੋਜ਼ਪੁਰ ਵਿਖੇ ਰਜਿਸਟਰਡ ਕਰਵਾ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਇਲਾਜ਼ ਨਾਲ ਮਰੀਜ਼ ਇਸ ਬਿਮਾਰੀ ਨਾਲ ਲੜਨ ਦੇ ਕਾਬਿਲ ਬਣ ਜਾਂਦਾ ਹੈ ਅਤੇ ਉਸ ਦੀ ਜਿੰਦਗੀ ਹੋਰ ਲੰਮੀ ਹੋ ਜਾਂਦੀ ਹੈ। ਇਸੇ ਤਰ੍ਹਾਂ ਗਰਭਵਤੀ ਮਾਵਾਂ ਦਾ ਵੀ ਟੈਸਟ ਕੀਤਾ ਜਾਂਦਾ ਹੈ ਤੇ ਜੇ ਕੋਈ ਪੋਜ਼ਟਿਵ ਨਿਕਲ ਆਵੇ ਤਾਂ ਉਹਨ੍ਹਾਂ ਦਾ ਇਲਾਜ ਉਸੇ ਵਕਤ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਜੋ ਉਹਨ੍ਹਾਂ ਦੇ ਆਉਣ ਵਾਲੇ ਬੱਚੇ ਨੂੰ ਇਸ ਬਿਮਾਰੀ ਤੋ ਬਚਾਇਆ ਜਾ ਸਕੇ। ਇਸ ਬਿਮਾਰੀ ਤੋਂ ਬਚਣ ਲਈ ਸੁਰੱਖਿਅਤ ਸਰੀਰਕ ਸਬੰਧੀ, ਨਵੀਆਂ ਸਰੀਜ਼ਾਂ ਅਤੇ ਸੁਈਆਂ ਦਾ ਪ੍ਰਯੋਗ, ਜ਼ਦੋ ਵੀ ਖੂਨ ਦੀ ਲੋੜ ਹੋਵੇ ਤਾਂ ਐਚ.ਆਈ.ਵੀ. ਨੈਗਟਿਵ ਟੈਸਟ ਕੀਤਾ ਖੂਨ ਹੀ ਲਿਆ ਜਾਵੇ। ਜੇ ਇਹਨ੍ਹਾਂ ਉਪਰਾਲੀਆ ਨੂੰ ਧਿਆਨ ਵਿੱਚ ਰੱਖ ਕੇ ਇੱਕ ਨੇਕ ਤੇ ਪਾਕ ਜੀਵਨ ਬਤੀਤ ਕੀਤਾ ਜਾਵੇ ਤਾਂ ਸਮਾਜ ਵਿੱਚੋਂ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਸੀ.ਐਚ.ਸੀ. ਰਾਮਸਰਾ ਦਾ ਸਮੂਹ ਸਟਾਫ, ਏ.ਐਨ.ਐਮ ਦਵਿੰਦਰ ਕੌਰ, ਵਰਕਰ ਨਰਿੰਦਰ ਸਿੰਘ ਫਾਰਮਾਸਿਸਟ ਧਰਮਿੰਦਰ ਸਿੰਘ ਹਾਜ਼ਰ ਸਨ।