ਜਗਦੀਸ਼ ਥਿੰਦ
ਫ਼ਾਜ਼ਿਲਕਾ, 5 ਦਸੰਬਰ
ਗ੍ਰਾਮ ਪੰਚਾਇਤ ਅਤੇ ਪਸ਼ੂ ਪਾਲਕ ਪਿੰਡ ਢੀਂਗਾਂਵਾਲੀ ਵੱਲੋਂ ਪਸ਼ੂ ਪਾਲਣ ਵਿਭਾਗ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਪਿੰਡ ਢੀਂਗਾਂਵਾਲੀ ਤਹਿਸੀਲ ਅਬੋਹਰ ਵਿਖੇ ਪਸ਼ੂਆਂ ਦੀ ਨਸਲ ਪ੍ਰਦਰਸ਼ਨੀ ਦੇ ਸੈਮੀਨਾਰ ਅਤੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਲਕਸ਼ਮੀ ਡੇਅਰੀ ਫਾਰਮ ਚੱਕ ਵੈਰੋ ਕੇ ਵਿਖੇ ਇਨਾਮੀ ਸਾਹਨ ਮੋਦੀ ਦੇ ਨਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫ਼ਾਜ਼ਿਲਕਾ ਡਾ. ਰਾਕੇਸ਼ ਗਰੋਵਰ ਨੇ ਦੱਸਿਆ ਕਿ ਪਸ਼ੂ ਨਸਲ ਪ੍ਰਦਰਸ਼ਨੀ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਵਿਧਾਇਕ ਬਲੂਆਣਾ ਸ੍ਰੀ ਨਥੂ ਰਾਮ, ਵਿਧਾਇਕ ਫ਼ਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਜਲਾਲਾਬਾਦ ਸ. ਰਮਿੰਦਰ ਸਿੰਘ ਆਵਲਾ ਤੇ ਸੰਦੀਪ ਜਾਖੜ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ।