ਨਵੀਂ ਦਿੱਲੀ, 4 ਦਸੰਬਰ 2019 - ਮਨੀ ਲਾਂਡਿਗ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਕਾਂਗਰਸੀ ਲੀਡਰ ਪੀ. ਚਿਦੰਬਰਮ ਨੂੰ ਅੱਜ ਪੂਰੇ 106 ਦਿਨਾਂ ਬਾਅਦ ਜ਼ਮਾਨਤ ਮਿਲੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੀ. ਚਿਦੰਬਰਮ ਨੂੰ ਇਹ ਜ਼ਮਾਨਤ ਈਡੀ ਵੱਲੋਂ ਦਰਜ ਕੇਸ 'ਚ ਮਿਲੀ ਹੈ ਜਦੋਂ ਕਿ ਸੀ.ਬੀ.ਆਈ. ਵਾਲੇ ਮਾਮਲੇ 'ਚ ਉਨ੍ਹਾਂ ਨੂੰ ਪਹਿਲਾਂ ਹੀ 22 ਅਕਤੂਬਰ ਨੂੰ ਜ਼ਮਾਨਤ ਮਿਲ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ ਪੀ.ਚਿਦੰਬਰਮ ਨੂੰ ਜ਼ਮਾਨਤ ਦਿੱਤੀ ਗਈ ਹੈ, ਪਰ ਨਾਲ ਹੀ ਅਦਾਲਤ ਨੇ ਚਿਦੰਬਰਮ ਦੇ ਵਿਦੇਸ਼ ਜਾਣ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਬਿਨਾਂ ਕੇਸ ਨਾਲ ਜੁੜੇ ਗਵਾਹਾਂ ਨਾਲ ਸੰਪਰਕ ਕਰਨ, ਕੇਸ ਬਾਰੇ ਬਿਆਨਬਾਜ਼ੀ ਕਰਨ ਅਤੇ ਮੀਡੀਆ ਨੂੰ ਇੰਟਰਵਿਊ ਦੇਣ 'ਤੇ ਵੀ ਰੋਕ ਲਾ ਦਿੱਤੀ ਹੈ।