ਖੰਨਾ, 4 ਦਸੰਬਰ 2019 - ਖੰਨਾ ਦੇ ਇੱਕ ਮੈਰਿਜ ਪੈਲੇਸ 'ਚ ਹੋਰ ਰਹੇ ਇੱਕ ਵਿਆਹ ਦੇ ਪ੍ਰੋਗ੍ਰਾਮ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਦੋ ਜਾਣਿਆ ਦੀ ਮੌਤ ਹੋਣ ਦੀ ਖਬਰ ਮਿਲ ਰਹੀ ਹੈ ਜਦੋਂ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ 'ਚ ਕਈ ਜਾਣੇ ਗੰਭੀਰ ਰੂਪ 'ਚ ਜ਼ਮਖੀ ਹੋਏ ਹਨ। ਜ੍ਹਿਨਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪਰ ਇਹ ਗੋਲੀ ਕਿਉਂ ਚੱਲੀ ਹੈ ਅਜੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਖਬਰ ਮਿਲ ਰਹੀ ਹੈ ਕਿ ਜਿਸ ਮੈਰਿਜ ਪੈਲੇਸ 'ਚ ਗੋਲੀ ਚੱਲੀ ਹੈ ਉੱਥੇ ਵਿਆਹ ਸਮਾਗਮ 'ਚ ਮਸ਼ਹੂਰ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਚੱਲ ਰਿਹਾ ਸੀ।