ਜੀ ਐੱਸ ਪੰਨੂ
ਪਟਿਆਲਾ 30 ਨਵੰਬਰ 2019 - ਬੀਬੀ ਕੁਲਦੀਪ ਕੌਰ ਟੌਹੜਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵਿਚ ਮੈਂਬਰ ਚੁਣੇ ਜਾਣ ਕਰਕੇ ਪ੍ਰਧਾਨ ਸਮਸ਼ੇਰ ਸਿੰਘ ਦੀ ਅਗਵਾਈ ਅਧੀਨ ਖਾਲਸਾ ਕਾਲਜ ਪਟਿਆਲਾ ਦੇ ਨਾਨ ਟੀਚਿੰਗ ਸਟਾਫ ਨੇ ਬੀਬੀ ਕੁਲਦੀਪ ਕੌਰ ਨੂੰ ਸਨਮਾਨਿਤ ਕੀਤਾ। ਹਰਮੇਲ ਸਿੰਘ ਟੌਹੜਾ ਪਰਿਵਾਰ ਦੀ ਪਿਛਲੇ ਲੰਮੇ ਸਮੇਂ ਤੋਂ ਖਾਲਸਾ ਕਾਲਜ ਪਟਿਆਲਾ ਦੇ ਨਾਲ ਡੂੰਘੀ ਸਾਂਝ ਹੈ, ਇਸ ਲਈ ਇਹ ਖ਼ਬਰ ਆਉਣ ਤੇ ਸਮੂਹ ਸਟਾਫ ਵਿਚ ਅਤਿ ਖੁਸ਼ੀ ਦੀ ਲਹਿਰ ਛਾ ਗਈ।
ਨਾਨ ਟੀਚਿੰਗ ਦੇ ਪ੍ਰਧਾਨ ਸਮਸ਼ੇਰ ਸਿੰਘ ਨੇ ਇਸ ਮੌਕੇ ਕਿਹਾ ਕਿ ਅਸੀਂ ਸਮੂਹ ਸਟਾਫ ਅਤੇ ਨਾਨਟੀਚਿੰਗ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਬੀਬੀ ਜੀ ਨੂੰ ਪੰਥ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਬੀਬੀ ਜੀ ਸਾਡੇ ਕਾਲਜ ਦੇ ਗੁਆਂਢ ਵਿਚ ਰਹਿੰਦੇ ਹਨ ਅਤੇ ਸਾਡੇ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਹਨ, ਜਿਸ ਕਰਕੇ ਕਿਸੇ ਸਮੇਂ ਵੀ ਅਸੀਂ ਕਾਲਜ ਪ੍ਰਤੀ ਜਾਂ ਸਟਾਫ ਪ੍ਰਤੀ ਕੋਈ ਸਮੱਸਿਆ ਲਈ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਇਸ ਮੌਕੇ ਕਾਲਜ ਦੇ ਸੁਪਰਡੈਂਟ ਰਵਿੰਦਰਜੀਤ ਸਿੰਘ, ਅਕਾਊਂਟੈਂਟ ਪਰਵਿੰਦਰ ਸਿੰਘ, ਸਕੱਤਰ ਹਰਵਿੰਦਰ ਸਿੰਘ, ਜੋਰਾ ਸਿੰਘ, ਪਾਲ ਸਿੰਘ, ਸਤਵੰਤ ਸਿੰਘ ਅਤੇ ਪਰਮਜੋਤ ਆਦਿ ਹਾਜਰ ਸਨ।