ਜੀ ਐਸ ਪੰਨੂ
ਪਟਿਆਲਾ, 23 ਨਵੰਬਰ 2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਮੈਨ ਅੰਡਰ-25 ਦੇ ਪਹਿਲੇ ਦਿਨ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਦੌਰਾਨ 800 ਮੀਟਰ ਦੀ ਦੌੜ ਕਰਵਾਈ ਗਈ, ਜਿਸ ਵਿੱਚ ਲੁਧਿਆਣਾ ਦੇ ਗੁਰਕੋਮਲ ਸਿੰਘ ਗਿੱਲ ਨੇ 1:53.87 ਸੈਕਿੰਡ ਨਾਲ ਸੋਨੇ ਦਾ ਤਗਮਾ, ਜਲੰਧਰ ਦੇ ਮੁਸਸਿੰਦਰ ਸਿੰਘ ਨੇ 1.53.90 ਸੈਕਿੰਡ ਨਾਲ ਚਾਂਦੀ ਦਾ ਅਤੇ ਲੁਧਿਆਣਾ ਦੇ ਰਵਜੋਤ ਸਿੰਘ ਨੇ 1:54.10 ਸੈਕਿੰਡ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵਾਲੀਬਾਲ 'ਚ ਸੰਗਰੂਰ ਨੇ ਪਟਿਆਲਾ ਨੂੰ 2-1 (14-25, 25-14, 25-22) , ਰੂਪਨਗਰ ਨੇ ਮਾਨਸਾ ਨੂੰ 2-0 (25-20, 25-22) ਨਾਲ ਹਰਾਇਆ ਅਤੇ ਖੋ-ਖੋ 'ਚ ਮੋਗਾ ਨੇ ਐਸ.ਏ.ਐਸ ਨਗਰ ਨੂੰ 7-2, ਮਾਨਸਾ ਨੇ ਬਰਨਾਲਾ ਨੂੰ 10-3 ਦੇ ਫਰਕ ਨਾਲ ਹਰਾਇਆ ਅਤੇ ਫਤਿਹਗੜ੍ਹ ਸਾਹਿਬ ਨੂੰ ਮੁਕਤਸਰ ਸਾਹਿਬ ਤੋਂ ਵਾਕ ਓਵਰ ਮਿਲਿਆ। ਉਨ੍ਹਾਂ ਦੱਸਿਆ ਕਿ ਫੁੱਟਬਾਲ ਵਿੱਚ ਫਿਰੋਜ਼ਪੁਰ ਨੇ ਲੁਧਿਆਣਾ ਨੂੰ 1-0 , ਫਾਜਿਲਕਾ ਨੇ ਬਠਿੰਡਾ ਨੂੰ 1-0 ਨਾਲ ਹਰਾਇਆ। ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਬਾਸਕਟਬਾਲ ਮਾਨਸਾ ਨੇ ਬਠਿੰਡਾ ਨੂੰ 63-46, ਫਤਿਹਗੜ੍ਹ ਸਾਹਿਬ ਨੇ ਐਸ.ਏ.ਐਸ ਨਗਰ ਨੂੰ 48-37 ਅਤੇ ਜਲੰਧਰ ਨੇ ਪਠਾਨਕੋਟ ਨੂੰ 50-10 ਨਾਲ ਹਰਾਇਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੇਬਲ ਟੈਨਿਸ ਵਿੱਚ ਅੰਮ੍ਰਿਤਸਰ ਨੇ ਰੂਪਨਗਰ ਨੂੰ 3-0, ਫਤਿਹਗੜ੍ਹ ਸਾਹਿਬ ਨੇ ਸੰਗਰੂਰ ਨੂੰ 3-1, ਜਲੰਧਰ ਨੇ ਬਰਨਾਲਾ ਨੂੰ 3-0, ਐਸ.ਏ.ਐਸ ਨਗਰ ਨੇ ਫਤਿਹਗੜ੍ਹ ਸਾਹਿਬ ਨੂੰ 3-0 ਨਾਲ ਹਰਾਇਆ ਅਤੇ ਬਾਕਸਿੰਗ 52 ਕਿਲੋ ਭਾਰ ਵਰਗ ਵਿੱਚ ਰੂਪ ਸਿੰਘ ਮੋਗਾ ਨੇ ਮਹਾਵੀਰ ਸਿੰਘ ਬਰਨਾਲਾ ਨੂੰ, ਅਜੈ ਕੁਮਾਰ ਹੁਸ਼ਿਆਰਪੁਰ ਨੇ ਸੰਜਮ ਪ੍ਰੀਤ ਹੁਸ਼ਿਆਰਪੁਰ ਨੂੰ ਹਰਾਇਆ, 56 ਕਿਲੋ ਭਾਰ ਵਰਗ ਵਿੱਚ ਸੋਨੂ ਹੁਸ਼ਿਆਰਪੁਰ ਨੇ ਬਲਵਿੰਦਰ ਬਰਨਾਲਾ ਨੂੰ, ਦੀਪਕ ਤਰਨਤਾਰਨ ਨੇ ਅਜੈ ਫਿਰੋਜਪੁਰ ਨੂੰ, ਪ੍ਰਭ ਲੁਧਿਆਣਾ ਨੇ ਸੁਮਿਤ ਮਾਨਸਾ ਨੂੰ, ਰਾਜਪਿੰਦਰ ਅੰਮ੍ਰਿਤਸਰ ਨੇ ਗੁਰਪ੍ਰੀਤ ਫਿਰੋਜਪੁਰ ਨੂੰ ਹਰਾਇਆ, 69 ਕਿਲੋ ਭਾਰ ਵਰਗ ਵਿੱਚ ਗੌਤਮ ਜਲੰਧਰ ਨੇ ਵਿਕਾਸ ਫਿਰੋਜਪੁਰ ਨੂੰ, ਪਾਰਸਪ੍ਰੀਤ ਮੁਕਤਸਰ ਨੇ ਮਨੀ ਬਰਨਾਲਾ ਨੂੰ ਅਤੇ 75 ਕਿਲੋ ਭਾਰ ਵਰਗ ਵਿੱਚ ਮੰਤਰ ਬਠਿੰਡਾ ਨੇ ਵਿਤੁਲ ਬਰਨਾਲਾ ਨੂੰ, ਰਾਹੁਲ ਅੰਮ੍ਰਿਤਸਰ ਨੇ ਹਰਮਨਪ੍ਰੀਤ ਫਿਰੋਜਪੁਰ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਹਾਕੀ ਦੇ ਹੋਏ ਮੁਕਾਬਲਿਆ ਵਿਚ ਗੁਰਦਾਸਪੁਰ ਨੇ ਤਰਨਤਾਰਨ ਨੂੰ 5-0 ਨਾਲ ਹਰਾਇਆ, ਪਟਿਆਲਾ ਨੂੰ ਮੌਗਾ ਤੋ ਵਾਕ ੳਵਰ ਮਿਲਿਆ।
ਹੁੰਦਲ ਨੇ ਦੱਸਿਆ ਕਿ ਹੈਂਡਬਾਲ ਰੂਪਨਗਰ ਨੇ ਫਾਜਿਲਕਾ ਨੂੰ 40-29, ਜਲੰਧਰ ਨੇ ਸਹੀਦ ਭਗਤ ਸਿੰਘ ਨਗਰ ਨੂੰ 29-5, ਫਰੀਦਕੋਟ ਨੇ ਬਰਨਾਲਾ ਨੂੰ 25-3 ਅਤੇ ਲੁਧਿਆਣਾ ਨੇ ਹੁਸਿਆਰਪੁਰ ਨੂੰ 29-15 ਨਾਲ ਹਰਾਇਆ ਅਤੇ ਬੈਡਮਿੰਟਨ ਦੇ ਹੋਏ ਮੁਕਾਬਲਿਆ ਵਿੱਚ ਸ੍ਰੀ ਮੁਕਤਸਰ ਸਾਹਿਬ ਨੂੰ ਮੌਗਾ ਤੋਂ ਵਾਕ ੳਵਰ, ਜਲੰਧਰ ਨੇ ਹੁਸਿਆਰਪੁਰ ਨੂੰ 3-0, ਗੁਰਦਾਸਪੁਰ ਨੇ ਫਤਿਹਗੜ੍ਹ ਸਾਹਿਬ ਨੂੰ 3-0, ਫਾਜਿਲਕਾ ਨੇ ਸੰਗਰੂਰ ਨੂੰ 3-0 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਅਥਲੈਟਿਕਸ ਦੇ ਹੋਏ ਮੁਕਾਬਲਿਆ ਵਿੱਚ ਜਲੰਧਰ ਦੇ ਲਵਪ੍ਰੀਤ ਸਿੰਘ ਨੇ 100 ਮੀ: ਰੇਸ ਵਿੱਚ 10.50 ਸੈਕਿੰਡ ਨਾਲ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਸਭ ਤੋਂ ਤੇਜ ਦੌੜਾਕ ਹੋਣ ਦਾ ਮਾਣ ਹਾਸਲ ਕੀਤਾ, ਪ੍ਰਵੀਨ ਕੁਮਾਰ ਪਟਿਆਲਾ ਨੇ 10.76 ਸੈਕਿੰਡ ਨਾਲ ਚਾਂਦੀ ਦਾ ਅਤੇ ਅਰਸਪੀ੍ਰਤ ਸਿੰਘ ਪਟਿਆਲਾ ਨੇ 10.99 ਸੈਕਿੰਡ ਨਾਲ ਕਾਂਸੇ ਦਾ ਤਗਮਾ ਜਿੱਤਿਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਬੱਡੀ ਨੈਸਨਲ ਸਟਾਇਲ ਦੇ ਨਤੀਜਿਆ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਠਿੰਡਾ ਨੇ ਕਪੂਰਥਲਾ ਨੂੰ 56-30 ਨਾਲ ਹਰਾਇਆ, ਐਸ.ਏ.ਐਸ ਨਗਰ ਨੇ ਫਾਜਿਲਕਾ ਨੂੰ 43-20 ਅਤੇ ਸੰਗਰੂਰ ਨੇ ਰੋਪੜ ਨੂੰ 52-39 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਵਿਚ ਫਤਿਹਗੜ੍ਹ ਸਾਹਿਬ ਨੂੰ ਮੁਕਤਸਰ ਸਾਹਿਬ , ਮਾਨਸਾ ਨੂੰ ਜਲੰਧਰ , ਫਿਰੋਜਪੁਰ ਨੂੰ ਮੋਗਾ ਤੋਂ ਵਾਕ ੳਵਰ ਮਿਲਿਆ। ਬਰਨਾਲਾ ਨੇ ਫਰੀਦਕੋਟ 36-22 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਤੈਰਾਕੀ ਵਿੱਚ 100 ਮੀਟਰ ਫਰੀ ਸਟਾਇਲ ਵਿੱਚ ਸਾਹਿਲ ਚੋਪੜਾ ਪਟਿਆਲਾ ਨੇ ਪਹਿਲਾ ਸਥਾਨ, ਅਰੁਨ ਗੁਲੇਰੀਆ ਜਲੰਧਰ ਨੇ ਦੂਜਾ ਸਥਾਨ, ਉਦੈ ਸਰਮਾ ਹੁਸਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ।