- ਵਰਤਮਾਨ 'ਚ ਹਵਾ, ਪਾਣੀ ਸਬੰਧੀ ਲਏ ਗ਼ਲਤ ਫ਼ੈਸਲਿਆਂ ਕਾਰਨ ਅਜੋਕੀ ਪੀੜ੍ਹੀ ਦਾ
- ਭਵਿੱਖ ਖ਼ਤਰੇ 'ਚ: ਹਾਈ ਕਮਿਸ਼ਨਰ ਘਾਨਾ ਮਾਈਕਲ ਓਕਾਏ
- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਯੂ.ਐਨ.ਏ.ਆਈ ਦੀ ਦੋ ਰੋਜ਼ਾ ਕਾਨਫ਼ਰੰਸ
- ਵਿਦਿਆਰਥੀਆਂ 'ਚ ਸਿੱਖਿਆ ਅਤੇ ਵਾਤਾਵਰਣ ਸਬੰਧੀ ਡੂੰਘੀ ਛਾਪ ਛੱਡਦੀ ਸੰਪੰਨ
- 'ਉੱਭਰ ਰਹੇ ਅਰਥਚਾਰੇ ਵਿੱਚ ਉੱਚ ਸਿੱਖਿਆ ਪ੍ਰਭਾਵ ਲਈ ਮੌਕਿਆਂ ਅਤੇ ਰਣਨੀਤੀ' ਵਿਸ਼ੇ 'ਤੇ ਹੋਈ ਵਿਚਾਰ ਚਰਚਾ
ਚੰਡੀਗੜ੍ਹ, 22 ਨਵੰਬਰ 2019 - ਵਿਸ਼ਵਵਿਆਪੀ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਸਥਿਰ ਵਿਕਾਸ ਲਿਆਉਣ ਲਈ ਨਵੀਂ ਪੀੜ੍ਹੀ ਨੂੰ ਨਾਲ ਜੋੜ ਕੇ ਚੱਲਣਾ ਮਹੱਤਵਪੂਰਣ ਹੈ। ਜਿਸ ਸਦਕਾ ਉੱਚ ਸਿੱਖਿਆ ਸੰਸਥਾਵਾਂ ਅਤੇ ਦੁਨੀਆਂ ਦੀਆਂ ਸਰਕਾਰਾਂ ਨੂੰ ਵਾਤਾਵਰਣ, ਆਰਥਿਕ, ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਨੌਜਵਾਨੀ ਨੂੰ ਸਮਾਜਿਕ ਕੰਮਾਂ ਵੱਲ ਵੀ ਜ਼ਮੀਨੀ ਪੱਧਰ 'ਤੇ ਜੋੜਨਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਲਈ ਮੈਕਸੀਕੋ ਦੇ ਰਾਜਦੂਤ ਸ੍ਰੀ ਫ਼ੈਡਰੀਕੋ ਸੇਲਜ਼ ਲਾਟਫ਼ੇ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਯੂਨਾਇਟਡ ਨੇਸ਼ਨ ਅਕੈਡਮਿਕ ਇਮਪੈਕਟ (ਯੂ.ਐਨ.ਏ.ਆਈ) ਵੱਲੋਂ ਆਯੋਜਿਤ ਦੋ ਰੋਜ਼ਾ ਕਾਨਫ਼ਰੰਸ ਦੌਰਾਨ ਕੀਤਾ। 'ਉੱਭਰ ਰਹੇ ਅਰਥਚਾਰੇ ਵਿੱਚ ਉੱਚ ਸਿੱਖਿਆ ਪ੍ਰਭਾਵ ਲਈ ਮੌਕਿਆਂ ਅਤੇ ਰਣਨੀਤੀ' ਵਿਸ਼ੇ 'ਤੇ ਹੋਈ ਉਪਰੋਕਤ ਕਾਨਫ਼ਰੰਸ ਦੌਰਾਨ ਘਾਨਾ ਦੇ ਹਾਈ ਕਮਿਸ਼ਨਰ ਮਾਈਕਲ ਓਕਾਏ ਐਸਕ, ਮਾਰੀਸ਼ਸ ਦੇ ਸਾਬਕਾ ਭਾਰਤੀ ਹਾਈ ਕਮਿਸ਼ਨਰ ਅਨੂਪ ਕੇ ਮੁਦਗਲ, ਹਾਈ ਕਮਿਸ਼ਨਰ ਸ੍ਰੀਲੰਕਾ ਅਸਟਿਨ ਫਰਨਾਡੋ, ਵਾਲਫ਼ਗੈਂਗ ਸੀ. ਅਮਾਨ ਅਕਾਦਮਿਕ ਪ੍ਰੋਗਰਾਮ ਡਾਇਰੈਕਟਰ ਐਚਈਸੀ ਪੈਰਿਸ, ਕਤਰ ਅਤੇ ਦੋਹਾ, ਸ੍ਰੀ ਅਸੋਕ ਸੱਜਣਹਾਰ ਸਾਬਕਾ ਅੰਬੈਸਡਰ ਟੂ ਸਵੀਡਨ, ਲਤਵੀਆ ਅਤੇ ਕਾਜਿਕਸਤਾਨ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ ਤੋਂ ਇਲਾਵਾ ਅਕਾਦਮਿਕ ਖੋਜ਼੍ਰ ਵਿਦਵਾਨ, ਬੁੱਧੀਜੀਵੀ ਅਤੇ ਹਜ਼ਾਰਾਂ ਡੇਲੀਗੇਟ ਵਿਦਿਆਰਥੀਆਂ ਨੇ ਵੱਖ-ਵੱਖ ਸੈਸ਼ਨਾਂ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਦੌਰਾਨ ਮੁੱਖ ਮਹਿਮਾਨ ਘਾਨਾ ਦੇ ਹਾਈ ਕਮਿਸ਼ਨਰ ਮਾਈਕਲ ਓਕਾਏ ਐਸਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਵਾ, ਪਾਣੀ ਅਤੇ ਵਾਤਾਵਰਣ ਸੁਰੱਖਿਆ ਦੇ ਸੰਬੰਧ ਵਿੱਚ ਲਏ ਗ਼ਲਤ ਫ਼ੈਸਲੇ ਸਾਡੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਰਹੇ ਹਨ। ਇਸ ਲਈ ਨੌਜਵਾਨ ਪੀੜ੍ਹੀ ਨੂੰ ਅਕਾਦਮਿਕ ਸਿਖਲਾਈ ਜ਼ਰੀਏ ਦਰਪੇਸ਼ ਆ ਰਹੀਆਂ ਚਣੌਤੀਆਂ ਨੂੰ ਸਮਝਣਾ ਪਵਗੇ, ਜਿਸਦਾ ਉਨ੍ਹਾਂ ਨੂੰ ਭਵਿੱਖ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ।ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਟੈਕਨੋਲੋਜੀ ਦੀ ਸਹਾਇਤਾ ਨਾਲ ਇੱਕ-ਦੂਜੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕਠੇ ਹੋ ਕੇ ਇੱਕ ਮੰਚ 'ਤੇ ਖੜੇ ਹੋਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਚੰਗੇ ਭਵਿੱਖ ਦੇ ਨਿਰਮਾਣ ਲਈ ਵਿਦਿਆਰਥੀਆਂ ਨੂੰ ਵੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਸਮਾਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਅਸੋਕ ਸੱਜਣਹਾਰ ਸਾਬਕਾ ਅੰਬੈਸਡਰ ਟੂ ਸਵੀਡਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨਾਇਟਡ ਨੇਸਨ ਸਥਾਪਨਾ ਤੋਂ ਬਾਅਦ ਦੁਨੀਆਂ ਭਰ ਵਿੱਚ ਵਿਸਵ ਸਾਂਤੀ ਲਈ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ। ਜਿਸ ਦੇ ਅੰਤਰਗਤ ਉੱਚ ਪੱਧਰੀ ਸੰਸਥਾਵਾਂ ਅਤੇ ਹੋਰ ਸਮਾਜਕ ਸੰਸਥਾਵਾਂ ਨੂੰ ਵਿਸਵ ਸਾਂਤੀ ਲਈ ਅੱਗੇ ਆਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਦੁਨੀਆਂ ਨੇ ਪਹਿਲੇ ਵਿਸਵ ਯੁੱਧ ਦੌਰਾਨ ੧੭੫ ਮਿਲੀਅਨ ਜਾਨਾਂ ਗਵਾਈਆਂ ਅਤੇ ਦੂਜੇ ਵਿਸਵ ਯੁੱਧ ਦੌਰਾਨ ੮੦ ਮਿਲੀਅਨ ਜਾਨਾਂ ਗਵਾਈਆਂ, ਜਿਸ ਕਾਰਨ ਅੰਤਰਰਾਸਟਰੀ ਪੱਧਰ 'ਤੇ ਕੋਈ ਸਥਾਈ ਗਠਜੋੜ, ਢੁੱਕਵਾਂ ਕਾਨੂੰਨ ਨਾ ਹੋਣਾ ਸੀ। ਉਨ੍ਹਾਂ ਕਿਹਾ ਕਿ ਵਿਸਵ ਭਰ ਵਿੱਚ ਅਤਿਵਾਦ, ਜਲਵਾਯੂ ਪਰਿਵਰਤਨ, ਵਿਸਵ ਸਾਂਤੀ ਅਤੇ ਸੁਰੱਖਿਆ ਚਣੌਤੀ ਦਾ ਵਿਸਾ ਬਣਿਆ ਹੋਇਆ ਹੈ। ਜਿਸ ਵਿਰੁਧ ਲੜ੍ਹਨ ਲਈ ਦੁਨੀਆਂ ਨੂੰ ਇੱਕ ਮੰਚ 'ਤੇ ਆਉਣਾ ਮਹੱਤਵਪੂਰਣ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਨਸਿਕ ਪੱਧਰ 'ਤੇ ਛੋਟੇ ਨਾ ਬਣਨ ਬਲਕਿ ਆਪਣੀ ਸੋਚ ਨੂੰ ਉਚਾ ਚੁੱਕ ਕੇ ਸਖ਼ਤ ਮਿਹਤਨ ਕਰਨ ਅਤੇ ਆਪਣੇ ਚੰਗੇ ਭਵਿੱਖ ਦੀ ਸਿਰਜਣਾ ਕਰਨ। ਉਨ੍ਹਾਂ ਕਿਹਾ ਵਿਦਿਆਰਥੀ ਜੀਵਨ ਵਿੱਚ ਸੰਸਥਾਵਾਂ ਵੱਲੋਂ ਆਯੋਜਿਤ ਕੀਤੇ ਜਾਂਦੇ ਸੈਮੀਨਾਰ, ਕਾਨਫ਼ਰੰਸਾਂ, ਗੋਸ਼ਟੀਆਂ ਅਹਿਮ ਰੋਲ ਅਦਾ ਕਰਦੀਆਂ ਹਨ, ਜਿਨ੍ਹਾਂ ਤੋਂ ਉਹ ਗਿਆਨ ਪ੍ਰਾਪਤ ਕਰਦੇ ਹੋਏ ਭਵਿੱਖ ਵਿੱਚ ਚੰਗੇ ਆਗੂ ਬਣਕੇ ਉਭਰਦੇ ਹਨ।