ਏਅਰ ਇੰਡੀਆ ਨੇ ਦਿੱਲੀ-ਚੰਡੀਗੜ•-ਦਿੱਲੀ ਫਲਾਈਟ ਕੀਤੀ ਰੱਦ, ਪੜੋ ਕਿਹੜੀ
ਚੰਡੀਗੜ•, 19 ਨਵੰਬਰ, 2019 : ਏਅਰ ਇੰਡੀਆ ਨੇ ਆਪਣੀ ਦਿੱਲੀ-ਚੰਡੀਗੜ•-ਦਿੱਲੀ ਵਿਚਾਲੇ ਫਲਾਈਟ 15 ਜਨਵਰੀ 2020 ਤੱਕ ਰੱਦ ਕਰ ਦਿੱਤੀ ਹੈ।
ਇਕ ਬਿਆਨ ਵਿਚ ਕੰਪਨੀ ਨੇ ਦੱਸਿਆ ਕਿ ਇਸਦੇ ਅਪਰੇਸ਼ਨਲ ਕਾਰਨਾਂ ਕਰ ਕੇ ਏਅਰ ਇੰਡੀਆ ਫਲਾਈਟ ਏ ਆਈ 443/444 ਨੂੰ 15 ਜਨਵਰੀ 2020 ਤੱਕ ਰੱਦ ਕਰ ਦਿੱਤਾ ਗਿਆ ਹੈ। ਇਹ ਫਲਾਈਟ ਏ ਬੀ 320 ਜਹਾਜ਼ ਸੀ ਅਤੇ ਇਹ ਦਿੱਲੀ ਤੋਂ ਸਵੇਰੇ 5.40 ਵਜੇ ਰਵਾਨਾ ਹੋ ਕੇ 6.30 ਵਜੇ ਚੰਡੀਗੜ• ਪੁੱਜਦੀ ਸੀ ਅਤੇ ਇਥੋਂ 7.05 ਵਜੇ ਰਵਾਨਾ ਹੋ ਕੇ 8.00 ਵਜੇ ਦਿੱਲੀ ਪਹੁੰਚਦੀ ਸੀ।