ਬਰਫ਼ ਹੇਠਾਂ ਦੱਬਣ ਕਾਰਨ ਗੁਰਦਾਸਪੁਰ ਦਾ ਫ਼ੌਜੀ ਜਵਾਨ ਸ਼ਹੀਦ
ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਨਵੰਬਰ, 2019 : ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਵਿਖੇ ਰਹਿਣ ਵਾਲਾ ਬੀ.ਐੱਸ.ਐਫ ਦਾ ਜਵਾਨ ਮਨਿੰਦਰ ਸਿੰਘ ਲੇਹ ਵਿਖੇ ਡਿਊਟੀ ਦੌਰਾਨ ਬਰਫ਼ ਹੇਠਾਂ ਦੱਬਣ ਕਾਰਨ ਸ਼ਹੀਦ ਹੋ ਗਿਆ। ਮਨਿੰਦਰ ਸਿੰਘ ਕਰੀਬ 12 ਸਾਲ ਪਹਿਲਾਂ 3 ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਸੀ ਅਤੇ 4 ਮਹੀਨੇ ਪਹਿਲਾਂ ਹੀ ਉਸ ਦੀ ਤਾਇਨਾਤੀ ਲੇਹ ਦੇ ਗਲੇਸ਼ੀਅਰ ਵਿਖੇ ਕੀਤੀ ਗਈ ਸੀ। ਸ਼ਹੀਦ ਮਨਿੰਦਰ ਸਿੰਘ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਸ਼ਹਾਦਤ ਦੀ ਖ਼ਬਰ ਮਿਲਣ ਮਗਰੋਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।