ਨਾਰਥ ਜ਼ੋਨ ਮਹਿਲਾ ਇੰਟਰ 'ਵਰਸਿਟੀ ਹਾਕੀ : ਪੰਜਾਬੀ ਯੂਨੀਵਰਸਿਟੀ ਨੇ ਦੋ ਲੀਗ ਮੈਚ ਜਿੱਤੇ
ਚੰਡੀਗੜ•, 19 ਨਵੰਬਰ, 2019 : ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਮਹਿਲਾ ਹਾਕੀ ਦੇ ਲੀਗ ਮੁਕਾਬਲਿਆਂ ਵਿਚ ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਨੂੰ 3-0 ਨਾਲ ਹਰਾ ਦਿੱਤਾ। ਇਹ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿਚ ਖੇਡਿਆ ਗਿਆ।
ਪੰਜਾਬੀ ਯੂਨੀਵਰਸਿਟੀ ਲਈ ਰਾਜਵਿੰਦਰ ਕੌਰ ਸਟਾਰ ਪਰਫਾਰਮਰ ਬਣੀ ਜਿਸਨੇ ਦੋ ਗੋਲ ਕੀਤੇ। ਪ੍ਰਿਆ ਨੇ ਤੀਜਾ ਗੋਲ ਕਰ ਕੇ ਜੇਤੂ ਅੰਕੜਾ 3-0 'ਤੇ ਪਹੁੰਚਾ ਦਿੱਤਾ।
ਦੂਜੇ ਮੈਚ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ 3-0 ਨਾਲ ਹਰਾ ਦਿੱਤਾ। ਲੇਬੀ ਨੇ ਟੀਮ ਵੱਲੋਂ ਤਿੰਨੋਂ ਗੋਲ ਕੀਤੇ।
ਤੀਜੇ ਮੈਚ ਵਿਚ ਪੰਜਾਬੀ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 1-0 ਨਾਲ ਹਰਾ ਦਿੱਤਾ।