ਜੀ ਐੱਸ ਪੰਨੂ
ਪਟਿਆਲਾ 18 ਨਵੰਬਰ 2019 :ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੀ 18/11/2019 ਨੂੰ ਮੀਟਿੰਗ ਵਿੱਚ 14/11/2019 ਨੂੰ ਜਨਰਲ ਹਾਊਸ ਵਿੱਚ ਹੋਏ ਫ਼ੈਸਲਿਆਂ ਅਨੁਸਾਰ ਅਧਿਆਪਕਾਂ ਨਾਲ ਸਬੰਧਿਤ ਵਿੱਤੀ ਮੰਗਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲੇ ਸਰਵਸੰਮਤੀ ਨਾਲ ਪਾਸ ਕੀਤੇ ਗਏ ਕਿ
ਯੂਨੀਵਰਸਿਟੀ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਪੱਦ ਉੱਨਤ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੀ ਵਧੀ ਹੋਈ ਤਨਖ਼ਾਹ ਹਾਲੀ ਤੱਕ ਨਹੀਂ ਮਿਲੀ ।ਨਾ ਹੀ ਉਨ੍ਹਾਂ ਦੇ ਬਣਦੇ ਏਰੀਅਰ ਵੀ ਉਨ੍ਹਾਂ ਨੂੰ ਮਿਲੇ ਹਨ।ਐਨਪੀਐਸ ਅਤੇ ਓ ਪੀ ਐੱਸ ਦੇ ਮਸਲੇ ਵੀ ਹਾਲੀ ਤੱਕ ਨਜਿੱਠੇ ਨਹੀਂ ਗਏ ।ਇਸ ਦੇ ਨਾਲ ਨਾਲ ਸਾਲ 2013-14 ਦੇ ਡੀਏ ਦੀਆਂ ਕਿਸ਼ਤਾਂ ਵੀ ਅਧਿਆਪਕਾਂ ਨੂੰ ਹਾਲੇ ਤੱਕ ਨਹੀਂ ਮਿਲੀਆਂ , ਸਮੂਹ ਅਧਿਆਪਕ ਵਰਗ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ਹਨ ।
ਇਨ੍ਹਾਂ ਮੰਗਾਂ ਲਈ 20/11/2019 ਨੂੰ ਪੁਟਾ ਐਗਜ਼ੈਕਟਿਵ ਵੱਲੋਂ ਸਵੇਰੇ 11.00 ਤੋਂ 1.00 ਵਜੇ ਤੱਕ ਵਾਈਸ ਚਾਂਸਲਰ ਦਫ਼ਤਰ ਵਿਖੇ ਧਰਨਾ ਦੇਣ ਦੀ ਤਜਵੀਜ ਰਾਖੀ ਹੈ ਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਅਪੀਲ ਵੀ ਕੀਤੀ ਹੈ ।
ਇਸ ਇਲਾਵਾ ਪੂਟਾ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਸੱਤਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਪੀਫੈਕਟੋ ਵੱਲੋਂ 22/11/2019 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦਿੱਤੀ ਗਏ ਧਰਨੇ ਦੇ ਸੱਦੇ ਵਿੱਚ ਵੀ ਪੁਟਾ ਵੱਲੋਂ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ ।ਇਸ ਧਰਨੇ ਲਈ ਵੀ ਪੰਜਾਬੀ ਯੂਨੀਵਰਸਿਟੀ ਵਿੱਚੋਂ ਅਧਿਆਪਕ ਮਾਸ ਕੈਜ਼ੂਅਲ ਲੀਵ ਲੈ ਕੇ ਉੱਥੇ ਪੁੱਜਣਗੇ।