ਮਿੱਤਰ ਸੈਨ ਸ਼ਰਮਾ
ਮਾਨਸਾ 18 ਨਵੰਬਰ 2019 : ਪੁਲਿਸ ਚੌਂਕੀ ਕੋਟ ਧਰਮੂ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਥਾਣਾ ਸਦਰ ਮਾਨਸਾ 'ਚ ਮਾਮਲਾ ਦਰਜ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਿਲੀ ਮੁਖ਼ਬਰੀ ਦੇ ਆਧਾਰ 'ਤੇ ਪੁਲਿਸ ਚੌਂਕੀ ਕੋਟ ਧਰਮੂ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਆਪਣੀ ਪੁਲਿਸ ਟੀਮ ਸਣੇ ਪਿੰਡ ਜਵਾਹਰਕੇ ਤੇ ਨੰਗਲ ਵਿਚਕਾਰ ਨਾਕਾਬੰਦੀ ਕਰਕੇ ਪ੍ਰੀਤਮ ਸਿੰਘ ਵਾਸੀ ਸੁਨਾਮ, ਚਰਨਜੀਤ ਸਿੰਘ ਵਾਸੀ ਡਸਕਾ (ਸੰਗਰੂਰ) ਅਤੇ ਦਾਰਾ ਸਿੰਘ ਵਾਸੀ ਪਿੰਡ ਖਾਈ, (ਸੰਗਰੂਰ) ਤੋਂ 6 ਲੱਖ 22 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ ਕਰਕੇ ਉਨ੍ਹਾਂ 'ਤੇ ਥਾਣਾ ਸਦਰ ਮਾਨਸਾ 'ਚ ਧਾਰਾ 420,489ਏ, 489ਬੀ, 489ਸੀ, 489ਡੀ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।