ਗੁਰਦਾਸਪੁਰ, 18 ਨਵੰਬਰ 2019: ਪਟਾਕਾ ਫੈਕਟਰੀ ਬਟਾਲਾ ਵਿਖੇ ਹਾਦਸੇ ਦੀ ਕੀਤੀ ਗਈ ਮੈਜਿਸਟੀਰੀਅਲ ਪੜਤਾਲ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਅਨਿਲ ਕੁਮਾਰ ਸੁਪਰਡੈਂਟ -ਗ੍ਰੇਡ 2 (ਮਾਲ) ਗੁਰਦਾਸਪੁਰ ਨੂੰ ਤੁਰੰਤ ਨੋਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੋਰਾਨ ਇਸਦਾ ਹੈੱਡਕੁਆਟਰ ਦਫਤਰ ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਿਖੇ ਹੋਵੇਗਾ ਅਤੇ ਉਹ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਰ ਨਹੀਂ ਜਾਵੇਗਾ।
ਇਸੇ ਤਰਾਂ ਮੁਲਖ ਰਾਜ ਜੂਨੀਅਰ ਸਹਾਇਕ ਹਾਲ ਬਿੱਲ ਕਲਰਕ ਤਹਿਸੀਲ ਦਫਤਰ ਗੁਰਦਾਸਪੁਰ ਨੂੰ ਨੋਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੋਰਾਨ ਇਸ ਦਾ ਹੈੱਡਕੁਆਟਰ ਦਫਤਰ ਉਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ ਹੋਵੇਗਾ ਅਤੇ ਉਹ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਰ ਨਹੀਂ ਜਾਵੇਗਾ।
ਇਸੇ ਤਰਾਂ ਸ੍ਰੀ ਗੁਰਿੰਦਰ ਸਿੰਘ ਜੂਨੀਅਰ ਸਹਾਇਕ ਹਾਲ ਅਮਲਾ ਸ਼ਾਖਾ ਨੂੰ ਤੁਰੰਤ ਨੋਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੋਰਾਨ ਇਸ ਦਾ ਹੈੱਡ ਕੁਆਟਰ ਦਫਤਰ ਉਪ ਮੰਡਲ ਮੈਜਿਸਟਰੇਟ , ਡੇਰਾ ਬਾਬਾ ਨਾਨਕ ਵਿਖੇ ਹੋਵੇਗਾ ਅਤੇ ਉਹ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਨ ਨਹੀਂ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬਟਾਲਾ ਪਟਾਕਾ ਫੈਕਟਰੀ ਹਾਦਸੇ ਦੀ ਮੈਜਿਸਟੀਰੀਅਲ ਪੜਤਾਲ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਨੂੰ ਸੋਂਪੀ ਗਈ ਸੀ।