ਦਲਿਤ 'ਤੇ ਤਸ਼ੱਦਦ ਅਤੇ ਕਤਲ ਮਾਮਲੇ ਵਿਚ ਚਾਰੋਂ ਮੁਲਜ਼ਮ ਗ੍ਰਿਫਤਾਰ
ਤਸ਼ੱਦਦ ਦਾ ਸ਼ਿਕਾਰ ਹੋਏ ਦਲਿਤ ਦੀ ਮੌਤ, ਲੋਕਾਂ ਨੇ ਸੁਨਾਮ-ਲਹਿਰਾਗਾਗਾ ਸੜਕ 'ਤੇ ਲਾਇਆ ਜਾਮ, ਲਾਸ਼ ਲੈਣ ਤੋਂ ਕੀਤਾ ਇਨਕਾਰ
ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ ਤੇ ਵਿਧਵਾ ਲਈ ਸਰਕਾਰੀ ਨੌਕਰੀ ਮੰਗੀ
ਸੰਗਰੂਰ, 17 ਨਵੰਬਰ, 2019 : ਪਿੰਡ ਛਗਾਂਲੀਵਾਲਾ ਦੇ 37 ਸਾਲਾ ਦਲਿਤ ਵਿਅਕਤੀ, ਜਿਸਨੂੰ ਕੁੱਟਮਾਰ ਮਗਰੋਂ ਆਪਣਾ ਹੀ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਸੀ ਦੀ ਮੌਤ ਤੋਂ ਮਗਰੋਂ ਪੁਲਿਸ ਨੇ ਇਸ ਮਾਮਲੇ ਵਿਚ ਚਾਰੋ ਮੁਲਜ਼ਮ ਗ੍ਰਿਫਤਾਰ ਕਰ ਲਏ ਹਨ। ਗ੍ਰਿਫਤਾਰੀ ਮਗਰੋਂ ਇਹ ਚਾਰੋ ਮੁਲਜ਼ਮ ਲਹਿਰਾ ਪੁਲਿਸ ਥਾਣੇ ਵਿਚ ਲਿਆਂਦੇ ਗਏ ਹਨ।
ਇਸ ਤੋਂ ਪਹਿਲਾਂ ਮੌਤ ਤੋਂ ਭੜਕੀ ਭੜਕੀ ਜ਼ਮੀਨ ਸੰਘਰਸ਼ ਕਮੇਟੀ ਨੇ ਅੱਜ ਸੁਨਾਮ-ਲਹਿਰਾਗਾ ਸੜਕ 'ਤੇ ਟਰੈਫਿਕ ਜਾਮ ਕਰ ਦਿੱਤਾ ਸੀ।
ਇਹ ਸੰਗਠਨ ਕੰਮ ਕਰ ਰਹੇ ਹਨ ਕਿ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਜਵਾ ਦਿੱਤਾ ਜਾਵੇ, ਉਸਦੀ ਵਿਧਵਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਪੀੜਤ ਦੀ ਲੰਘੇ ਕੱਲ• ਚੰਡੀਗੜ• ਵਿਚ ਪੀ ਜੀ ਆਈ ਵਿਖੇ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਰਿੰਕੂ, ਉਸਦੇ ਪਿਤਾ ਅਮਰਜੀਤ, ਲੱਕੀ ਅਤੇ ਬਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਸੀ ਤੇ ਹੁਣ ਵਿਅਕਦੀ ਮੌਤ ਤੋਂ ਬਾਅਦ ਇਸ ਮਾਮਲੇ ਵਿਚ ਧਾਰਾ 302 ਜੋੜ ਦਿੱਤੀ ਗਈ ਹੈ।
ਸੰਗਰੂਰ ਦੇ ਐਸ ਐਸ ਪੀ ਨੇ ਕਤਲ ਦੀ ਧਾਰਾ ਜੋੜੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਇਹਨਾਂ ਦੋਸ਼ੀਆਂ ਖਿਲਾਫ ਅਗਵਾ, ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਆਈ ਪੀ ਸੀ ਦੀਆਂ ਹੋਰ ਧਾਰਾਵਾਂ ਦੇ ਨਾਲ ਨਾਲ ਐਸ ਸੀ ਐਸ ਟੀ (ਅਤਿਆਚਾਰ ਰੋਕਥਾਮ ਐਕਟ) ਦੀ ਧਾਰਾ ਤਹਿਤ ਲਹਿਰਾ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਪਰਿਵਾਰ ਨੇ ਇਨਸਾਫ ਮਿਲਣ ਤੱਕ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਲਾਸ਼ ਪੀ ਜੀ ਆਈ ਵਿਚ ਹੀ ਪਈ ਹੈ।
ਇਸ ਦੌਰਾਨ ਐਸ ਸੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਵੀ ਮਾਮਲੇ ਦੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਨੋਟਿਸ ਲੈਂਦਿਆਂ ਐਸ ਐਸ ਪੀ ਸੰਗਰੂਰ ਤੋਂ ਵਿਸਥਾਰਿਤ ਰਿਪੋਰਟ ਮੰਗੀ ਹੈ।