ਬਾਬੂਸ਼ਾਹੀ ਬਿਉਰੋ
ਚੰਡੀਗੜ•, 17 ਨਵੰਬਰ, 2019 : ਕਾਂਗਰਸ ਦੇ ਹਲਕਾ ਨਵਾਂ ਸ਼ਹਿਰ ਤੋਂ ਐਮ ਐਲ ਏ ਅੰਗਦ ਸੈਣੀ ਦਾ ਵਿਆਹ ਰਾਏ ਬਰੇਲੀ ਤੋਂ ਕਾਂਗਰਸ ਦੀ ਐਮ ਐਲ ਏ ਅਦਿਤੀ ਸਿੰਘ ਨਾਲ ਹੋਣਾ ਤੈਅ ਹੋਇਆ ਹੈ।
ਵਿਆਹ 21 ਨਵੰਬਰ ਨੂੰ ਨਵੀਂ ਦਿੱਲੀ ਵਿਚ ਹੋਵੇਗਾ ਜਦਕਿ ਪਰਿਵਾਰ ਨੇ ਇਸਦੀ ਰਿਸੈਪਸ਼ਨ 23 ਨਵੰਬਰ ਨੂੰ ਨਵਾਂਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਰੱਖੀ ਹੈ।
28 ਸਾਲਾ ਅੰਗਦ ਸੈਣੀ ਪਹਿਲੀ ਵਾਰ ਨਵਾਂਸ਼ਹਿਰ ਤੋਂ ਐਮ ਐਲ ਏ ਬਣੇ ਹਨ ਜਦਕਿ 32 ਸਾਲਾ ਅਦੀਤੀ ਵੀ ਪਹਿਲੀ ਵਾਰ ਹੀ ਐਮ ਐਲ ਏ ਹਨ ।
ਦੋਹਾਂ ਪਰਿਵਾਰਾਂ ਦਾ ਸਿਆਸਤ ਵਿਚ ਚੰਗਾ ਰੁਤਬਾ ਹੈ। ਅੰਗਦ ਤੋਂ ਪਹਿਲਾਂ ਉਹਨਾਂ ਦੀ ਮਾਂ ਗੁਰਇਕਬਾਲ ਕੌਰ ਐਮ ਐਲ ਏ ਸਨ।
ਅਦਿਤੀ ਸਿੰਘ ਯੂ. ਪੀ. ਵਿਚ ਸਭ ਤੋਂ ਘੱਟ ਉਮਰ ਦੀ ਐਮ ਐਲ ਏ ਹਨ।
ਉਹਨਾਂ ਨੇ 90 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ।