ਸਰੀ ਵਿਖੇ ਹਾਈ ਬਲੱਡ ਪ੍ਰੈਸ਼ਰ ਸਬੰਧੀ ਸੈਮੀਨਾਰ 17 ਨਵੰਬਰ ਨੂੰ
ਹਰਦਮ ਮਾਨ
ਸਰੀ, 16 ਨਵੰਬਰ-ਵੈਦਿਕ ਹਿੰਦੂ ਕਲਚਰਲ ਸੋਸਾਇਟੀ ਸਰੀ ਦੇ ਵੈਦਿਕ ਸੀਨੀਅਰਜ਼ ਪਰਿਵਾਰ ਸੈਂਟਰ ਵੱਲੋਂ ਐਤਵਾਰ 17 ਨਵੰਬਰ ਨੂੰ 2 ਤੋਂ 3: 30 ਵਜੇ ਤੱਕ ਲਕਸ਼ਮੀ ਨਰਾਇਣ ਮੰਦਰ (8321 140 ਵੀਂ ਸਟਰੀਟ, ਸਰੀ) ਦੇ ਸ਼ਾਂਤੀ ਨਿਕੇਤਨ ਹਾਲ ਵਿਚ ਹਾਈ ਬਲੱਡ ਪ੍ਰੈਸ਼ਰ ਦੇ ਮਨੁੱਖੀ ਸਰੀਰ 'ਤੇ ਹੋਣ ਵਾਲੇ ਖ਼ਤਰਿਆਂ' ਬਾਰੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਨਵੀਂ ਦਿੱਲੀ ਤੋਂ ਆਏ ਨੈਚੁਰੋਪੈਥੀ ਡਾਕਟਰ ਜੀਆ ਗਿੱਲ, ਯੋਗਾ ਅਤੇ ਨੈਚੁਰੋਪੈਥੀ ਦੁਆਰਾ ਸੰਭਵ ਇਲਾਜ ਦੁਆਰਾ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਜਾਣਕਾਰੀ ਪ੍ਰਦਾਨ ਕਰਨਗੇ। ਸੈਂਟਰ ਵੱਲੋਂ ਏਸ਼ੀਆਈ ਬਾਲਗਾਂ, ਸੀਨੀਅਰ ਮੈਂਬਰਾਂ ਅਤੇ ਗੈਰ-ਮੈਂਬਰਾਂ ਨੂੰ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਚਾਹ ਅਤੇ ਹਲਕੇ ਸਨੈਕਸ ਦਾ ਪ੍ਰਬੰਧ ਵੀ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਲਈ ਕੋਆਰਡੀਨੇਟਰ ਸੁਰਿੰਦਰ ਹਾਂਡਾ ਨਾਲ 604-507-9945 'ਤੇ ਸੰਪਰਕ ਕੀਤਾ ਜਾ ਸਕਦਾ ਹੈ।