ਨਵਾਂਸਹਿਰ 16 ਨਵੰਬਰ 2019: ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਸੀ੍ਰ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ ਦਿਵਸ ਮੌਕੇ ੫੫੦ ਨਾਨਕ ਨਾਮ ਲੇਵਾ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।ਇਹਨਾਂ ਸਖਸੀਅਤਾਂ ਵਿੱਚ 'ਮਿੱਠੀ ਕਾਂ੍ਰਤੀ"ਦੇ ਮੋਢੀ ਸਟੀਵੀਆਂ ਕਾਸ਼ਤਕਾਰ ਰਾਜਪਾਲ ਸਿੰਘ ਗਾਂਧੀ ਮਾਲਕ ਗਰੀਨ ਵੈਲੀ ਫਾਰਮ ਪੋਜੇਵਾਲ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਇਹ ਸਨਮਾਨ ਸਟੀਵੀਆ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਦਿੱਤਾ ਗਿਆ।ਐਡ. ਗਾਂਧੀ ਲੰਬੇ ਸਮੇਂ ਤੋਂ ਸਟੀਵੀਆ ਦੀ ਕਾਸ਼ਤ ਅਤੇ ਉਸਦੇ ਉਚਿੱਤ ਮੰਡੀਕਰਨ ਲਈ ਕੰਮ ਕਰ ਰਹੇ ਹਨ।ਉਹਾਂਂ ਨੂੰ ਸਟੀਵੀਆ ਤੋਂ ਤਿਆਰ ਹੋਣ ਵਾਲੇ ਵੱਖ ਵੱਖ ਪਦਰਾਥਾਂ ਦਾ ਪਲੇਠਾ ਉਦਯੋਗ ਪੋਜੇਵਾਲ ਵਿਖੇ ਸਥਾਪਿਤ ਕਰਨ ਦਾ ਮਾਣ ਵੀ ਹਾਸ਼ਿਲ ਹੈ।ਇਹ ਸਨਮਾਨ ਮਿਲਣ ਤੇ ਐਡ.ਗਾਂਧੀ ਨੇ ਨੇ ਪ੍ਰਸਂਮਤਾ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਸੀ੍ਰ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ ਉਤਸਵ ਮੌਕੇ ਮਿਲੇ ਇਸ ਸਨਮਾਨ ਨਾਲ ਉਹਨਾਂ ਦੀ ਕਿਰਤ ਨੂੰ ਭਾਗ ਲੱਗੇ ਹਨ ਅਤੇ ਉਹ ਭਵਿੱਖ ਵਿੱਚ ਆਪਣਾ ਮਿਸ਼ਨ ਹੋਰ ਲਗਨ ਤੇ ਮਿਹਨਤ ਨਾਲ ਅੱਗੇ ਵਧਾਉਣਗੇ।ੱਿeਥੇ ਵਰਨਣਯੋਗ ਹੈ ਕਿ ਗਾਂਧੀ ਵਲੋਂ ਕਸਬਾ ਪੋਜੇਵਾਲ ਵਿੱਚ ਸਥਾਪਿਤ ਉਹਾਂਂ ਦੇ ਸਟੀਵੀਆਂ ਸੰਸਾਰ ਨਾਲ ਵੱਖ ਵੱਖ ਸੂਬੇ ਅਤੇ ਕਾਰੋਬਾਰੀ ਨਾਤਾ ਜੌੜ ਚੁੱਕੇ ਹਨ। ਸਟੀਵਅਿ ਖੇਤੀ ਕਾਰਨ ਪਹਿਲਾਂ ਵੀ ਰਾਜਾਲ ਸਿੰਘ ਗਾਂਧੀਨੂੰ ਪਹਿਲ਼ਾਂ ਵੀ ਕੇਂਦਰ ਤੇ ਰਾਜ ਸਰਕਾਰ ਵਲੋਂ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।