ਜਗਦੀਸ਼ ਥਿੰਦ
ਫਾਜ਼ਿਲਕਾ 14 ਨਵੰਬਰ : ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਅਹੁਦੇਦਾਰਾਂ ਦੀ ਅੱਜ 14 ਨਵੰਬਰ ਨੂੰ ਹੋਈ ਚੋਣ ਵਿੱਚ ਅਸ਼ੋਕ ਛਾਬੜਾ (ਕਾਲੀ ਛਾਬੜਾ ) ਦੁਬਾਰਾ ਜ਼ਿਲ੍ਹਾ ਪ੍ਰਧਾਨ ਚੁਣੇ ਗਏ ।
ਸਰਬਸੰਮਤੀ ਨਾਲ ਹੋਈ ਅਹੁਦੇਦਾਰਾਂ ਦੀ ਚੋਣ ਵਿੱਚ ਸ੍ਰੀ ਅਰਜਨ ਡਮੇਲਾ ਚੇਅਰਮੈਨ , ਬਾਲ ਕ੍ਰਿਸ਼ਨ ਕਟਾਰੀਆ ਸੈਕਟਰੀ , ਸ੍ਰੀ ਮਹਿੰਦਰ ਪ੍ਰਤਾਪ ਕੈਸ਼ੀਅਰ ਚੁਣੇ ਗਏ ।
ਦੁਬਾਰਾ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਕਾਲੀ ਛਾਬੜਾ ਨੇ ਕਿਹਾ ਕਿ ਉਹ ਜਥੇਬੰਦੀ ਦੀ ਦੁਬਾਰਾ ਜ਼ਿੰਮੇਵਾਰੀ ਸੌਂਪਣ 'ਤੇ ਜ਼ਿਲ੍ਹਾ ਭਰ ਦੇ ਸਮੂਹ ਕੈਮਿਸਟਾਂ ਲਈ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਨ ਅਤੇ ਭਰੋਸਾ ਦਿਵਾਉਂਦੇ ਹਨ ਕਿ ਉਹ ਕੈਮਿਸਟਾਂ ਦੀਆਂ ਹੱਕੀ ਮੰਗਾਂ ਲਈ ਹਮੇਸ਼ਾਂ ਵਾਂਗ ਹੀ ਹਰ ਸੰਘਰਸ਼ ਕਰਨ ਲਈ ਤਿਆਰ ਰਹਿਣਗੇ ।
ਇਸ ਨਵੀਂ ਚੋਣ ਉੱਪਰ ਜ਼ਿਲ੍ਹਾ ਫਾਜ਼ਿਲਕਾ , ਫਿਰੋਜ਼ਪੁਰ ਅਤੇ ਪੰਜਾਬ ਭਰ ਦੇ ਕੈਮਿਸਟਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।
ਕੈਮਿਸਟ ਐਸੋਸੀਏਸ਼ਨ ਗੁਰੂਹਰਸਹਾਏ ਦੇ ਪ੍ਰਧਾਨ ਰਵਿੰਦਰ ਸਿੰਘ ਭੰਡਾਰੀ, ਰੂਰਲ ਖੇਤਰ ਦੇ ਆਗੂ ਵਿਜੇ ਥਿੰਦ ਗੋਲੂਕਾ ਮੋੜ ਅਤੇ ਸਮੂਹ ਕੈਮਿਸਟਾਂ ਨੇ ਭਰਵਾਂ ਸਵਾਗਤ ਕੀਤਾ ਹੈ ।