ਸੰਸਥਾ ਵੱਲੋਂ ਪਿੰਡ ਧੂੰਦਾ ਵਿਖੇ ਕਰਵਾਏ ਸਮਾਗਮ ਵਿੱਚ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨਾਲ ਹਨ ਸੁਖਮਿੰਦਰ ਸਿੰਘ ਚੋਹਾਨ ਡੀ.ਐੱਸ.ਪੀ ਅਤੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ !
ਦੀਦਾਰ ਗੁਰਨਾ
ਬੱਸੀ ਪਠਾਣਾ ,14 ਨਵੰਬਰ : ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਰਬਤ ਦਾ ਭਲਾ ਹੈਂਡੀਕੈਪ ਲੋਕ ਭਲਾਈ ਸੰਸਥਾ ਵੱਲੋਂ ਬਲਾਕ ਬਸੀ ਪਠਾਣਾ ਦੇ ਪਿੰਡ ਧੂੰਦਾ ਵਿਖੇ ਸਮਾਗਮ ਕਰਵਾਇਆ ਗਿਆ ! ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਮ ਐਲ ਏ ਗੁਰਪ੍ਰੀਤ ਸਿੰਘ ਜੀ.ਪੀ. ,ਸੁਖਮਿੰਦਰ ਸਿੰਘ ਚੋਹਾਨ ਡੀ.ਐੱਸ.ਪੀ ਬਸੀ ਪਠਾਣਾਂ ਅਤੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਸ਼ਾਮਿਲ ਹੋਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ । ਸਮਾਗਮ ਦੌਰਾਨ ਦਸ਼ਮੇਸ਼ ਪਬਲਿਕ ਸਕੂਲ ਧੂੰਦਾ ਅਤੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਧੂੰਦਾ ਦੇ ਬੱਚਿਆ ਵੱਲੋਂ ਧਾਰਮਿਕ ਪ੍ਰੌਗਰਾਮ ਪੇਸ਼ ਕੀਤੇ ਗਏ। ਸੰਸਥਾ ਅਤੇ ਸਹਿਯੋਗੀ ਸੱਜਣਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਅਤੇ ਕੰਬਲ ਵੰਡੇ ਗਏ। ਇਸ ਮੌਕੇ ਸਮੂਹ ਪਿੰਡ ਵਾਸੀ ਅਤੇ ਸੰਸਥਾ ਦੇ ਮੈਂਬਰ ਹਾਜਰ ਸਨ।