ਰਜਨੀਸ਼ ਸਰੀਨ
ਨਵਾਂਸ਼ਹਿਰ, 13 ਨਵੰਬਰ 2019 - ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋ ਅਰੰਭ ਕੀਤੀ ਗਈ ਸਿੱਖਿਆ ਸੁਧਾਰ ਮੁਹਿੰੰਮ ਤਹਿਤ ਸਰਕਾਰੀ ਸਕੂਲਾ ਦੀ ਨੁਹਾਰ ਬਦਲਣ ਅਤੇ ਸਿੱਖਿਆ ਵਿੱਚ ਗਣਾਤਮਕ ਸੁਧਾਰ ਲਿਆਉਣ ਹਿੱਤ ਅਧਿਆਪਕ ਵਰਗ ਵਲੋਂ ਲੋਕਾਂ ਦੇ ਸਹਿਯੋਗ ਨਾਲ ਸਕੂਲਾ ਨੂੰ ਸੈਲਫਮੈਡ ਸਮਾਰਟ ਸਕੂਲ ਬਣਾਉਣ ਹਿੱਤ ਤੱਤਪਰਤਾ ਅਤੇ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਇੱਕ ਲੋਕ ਲਹਿਰ ਵਿੱਚ ਤਬਦੀਲ ਹੋ ਰਹੀ ਹੈ ਅਤੇ ਪਿੰਡਾ ਦੀਆ ਪੰਚਾਇਤਾ, ਸਮਾਜ ਸੇਵੀ ਸੰਸਥਾਵਾ, ਐਨ.ਆਰ.ਆਈਜ ਅਤੇ ਦਾਨੀ ਸੱਜਣਾ ਵਲੋ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਵਿਚਾਰ ਉਪ ਜਿਲ੍ਹਾ ਸਿੱਖਿਆ ਅਫਸਰ ਅਮਰੀਕ ਸਿੱਘ ਨੇ ਸਰਕਾਰੀ ਮਿਡਲ ਸਕੂਲ ਕਰੀਮਪੁਰ ਵਿਖੇ ਸਮਾਜੀ ਸੇਵੀ ਸੰਸ਼ਥਾ ਖੁਆਇਸ ਸੇਵਾ ਸੁਸਾਇਟੀ, ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਂਝੇ ਯਤਨਾ ਨਾਲ ਸਥਾਪਿਤ ਕੀਤੇ ਗਏ ਸਮਾਰਟ ਕਲਾਂਸ ਰੂਮ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੌਧਨ ਵਿੱਚ ਪੇਸ਼ ਕੀਤੇ। ਉਹਨਾਂ ਵਿਦਿਆਰਥੀਆ ਨੂੰ ਪ੍ਰੇਰਿਤ ਕੀਤਾ ਕਿ ਸਕੂਲ ਅਧਿਆਪਕਾ ਮੋਨਿਕਾ ਸ਼ਰਮਾ,ਪੰਚਾਇਤ,ਸਕੂਲ ਮੈਨੇਜਮੈਂਟ ਕਮੇਟੀ ਵਲੋ ਉਹਨਾ ਨੂੰ ਮੁਹੱਈਆ ਕਰਵਾਈਆ ਜਾ ਰਹੀਆ ਸਹੂਲਤਾ ਦਾ ਲਾਹਾ ਲੈ ਕਿ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।
ਪਿੰਡ ਦੇ ਸਾਬਕਾ ਸਰਪੰਚ ਕ੍ਰਿਸਨ ਦੇਵ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਅਧਿਆਪਕ ਦਾ ਕਿੱਤਾ ਹੀ ਇਕ ਅਜਿਹਾ ਪਵਿੱਤਰ ਕਿੱਤਾ ਹੈ ਜਿਸ ਵਿੱਚ ਅਧਿਆਪਕ ਵਲੋ ਕੀਤੇ ਗਏ ਵਧੀਆ ਕੰੰਮ ਦੀ ਕਦਰ ਉਸਦੀ ਸੇਵਾ ਮੁੱਕਤੀ ਉਪਰੰਤ ਵੀ ਸਮਾਜ ਵਲੋ ਕੀਤੀ ਜਾਂਦੀ ਹੈ ਜਦ ਕਿ ਬਾਕਿ ਕਿੱਤਿਆ ਵਿੱਚ ਅਧਿਕਾਰੀਆ ਜਾ ਕਰਮਚਾਰੀਆ ਦੀ ਪੁੱਛ ਗਿੱਛ ਸਿਰਫ ਉਹਨਾਂ ਦੀ ਕੁਰਸੀ 'ਤੇ ਵਿਰਾਜਮਾਨ ਹੋਣ ਤੱਕ ਹੀ ਹੁੰਦੀ ਹੈ। ਸਕੂਲ ਅਧਿਆਪਕਾ ਮੋਨਿਕਾ ਸ਼ਰਮਾ ਵਲੋ ਸਕੂਲ ਵਿਦਿਆਰਥੀਆ ਵਲੋ ਵੱਖ-ਵੱਖ ਖੇਤਰਾ ਵਿੱਚ ਕੀਤੀਆ ਗਈਆ ਪ੍ਰਾਪਤੀਆ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਜੋਹਲ ਅਤੇ ਸਾਬਕਾ ਸਰਪੰਚ ਕ੍ਰਿਸ਼ਨ ਦੇਵ ਵਲੋ ਸਕੂਲ ਨੁੰ ਸੈਲਫਮੈਡ ਸਮਾਰਟ ਸਕੂਲ ਬਣਾਉਣ ਵਿੱਚ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਦਾ ਜਿਕਰ ਕਰਦਿਆ ਸਾਰਿਆ ਦਾ ਧੰਨਵਾਦ ਕੀਤਾ।
ਇਸ ਮੌਕੇ ਜਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਪ੍ਰਿਸੀਪਲ ਰਜਨੀਸ ਕੁਮਾਰ ਨੇ ਪਿੰਡ ਦੀ ਪੰਚਾਇਤ,ਮੈਨੇਜਮਂਟ ਕਮੇਟੀ, ਦਾਨੀ ਸੱਜਣਾ ਅਤੇ ਅਧਿਆਪਕਾ ਵਲੋ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ 108 ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾ ਨੂੰ ਲੋਕਾ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣਾਇਆ ਜਾ ਚੱਕਾ ਹੈ ਅਤੇ 54 ਸਕੂਲਾ ਨੁੰ ਸਮਾਰਟ ਸਕੂਲ ਬਣਾਏ ਜਾਣ ਦਾ ਕੰਮ ਪ੍ਰਗਤੀ ਅਧੀਨ ਹੈ।ਉਹਨਾ ਦੱਸਿਆ ਕਿ 31 ਮਾਰਚ 2020 ਤੱਕ ਜਿਲ੍ਹੇ ਦੇ ਸਾਰੇ ਸਕੂਲਾ ਨੂੰ ਸਮਾਰਟ ਸਕੂਲ ਬਣਾਉਣ ਦਾਂ ਟੀਚਾ ਮਿੱਥਿਆ ਗਿਆ ਹੈ।ਇਸ ਮੌਕੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਬਰ ਪ੍ਰਮੋਦ ਭਾਰਤੀ, ਨਿਰਮਲ ਸਿੰਘ, ਵਿਨੇ ਕੁਮਾਰ, ਅੰਗਰੇਜੀ/ਸਮਾਜਿਕ ਸਿੱਖਿਆ ਦੇ ਜਿਲ੍ਹਾ ਕੋਆਰਡੀਨੇਟਰ ਵਰਿੰਦਰ ਬੰਗਾ ਬਲਾਕ ਕੋਆਰਡੀਨੇਟਰ ਜਸਵਿੰਦਰ ਸੰਧੂ, ਬਲਵੀਰ ਰਾਹੀ, ਕਾਜਲ ਅਤੇ ਅੰਨੂ ਵੀ ਹਾਜਰ ਸਨ।