ਸੁਰਿੰਦਰ ਗੁਪਤਾ
ਰਾਮਪੁਰਾ ਫੂਲ, ਨਵੰਬਰ - 14 ਨਵੰਬਰ 2017 ਨੂੰ ਸ਼ੁਰੂ ਕੀਤੀ ਗਈ ਵਿਜੇ ਚੈਰੀਟੇਬਲ ਲੈਬ ਰਾਮਪੁਰਾ ਫੂਲ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ। ਇਸ ਲੈਬ ਨੇ 2 ਸਾਲਾਂ ਦੇ ਸਮੇਂ ਵਿੱਚ ਵੱਖੋ ਵੱਖ ਹਸਪਤਾਲਾਂ ਅਤੇ ਡਾਕਟਰਾਂ ਦੀਆਂ 40 ਹਜ਼ਾਰ ਸਲਿੱਪਾਂ ਦੇ ਤਸੱਲੀਬਖ਼ਸ਼ ਟੈਸਟ ਕੀਤੇ ਹਨ ਇੱਕ ਪਰਚੀ ਤੇ ਲਿਖੇ ਟੈਸਟਾਂ ਦੀ ਕੀਮਤ ਮਾਰਕੀਟ ਅਨੁਸਾਰ ਇੱਕ ਹਜ਼ਾਰ ਰੁਪਏ ਤੋਂ ਵੱਧ ਬਣਦੀ ਹੈ ਜੇਕਰ ਔਸਤ ਲਗਾਈ ਜਾਵੇ ਤਾਂ ਇਨ੍ਹਾਂ ਦੋ ਸਾਲਾਂ ਚ ਤੋਂ ਕਰੋੜ ਰੁਪਏ ਮੁੱਲ ਦੇ ਟੈਸਟ ਇਸ ਲੈਬ ਨੇ ਮੁਫ਼ਤ ਸਮਾਜ ਸੇਵਾ ਲਈ ਕੀਤੇ ਹਨ।
ਇਲਾਕੇ ਦੇ ਸਰਕਾਰੀ ਹਸਪਤਾਲ ਪ੍ਰਾਇਮਰੀ ਹੈਲਥ ਸੈਂਟਰ ਸਥਾਨਕ ਲੋਕ ਹਿਤ ਤੇ ਸਪੈਸ਼ਲਿਸਟ ਡਾਕਟਰ ਅਤੇ ਸਧਾਰਨ ਪਬਲਿਕ ਜੋ ਬਾਜ਼ਾਰੀ ਲੈਬਾਰਟਰੀਆਂ ਤੋਂ ਮਹਿੰਗੇ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਜਾਂ ਕਰਵਾਉਣ ਦੀ ਸਮਰੱਥਾ ਨਹੀਂ ਰੱਖਦੇ ਹੋ ਇਸ ਲੈਬ ਤੋਂ ਸਾਰੇ ਟੈਸਟ ਵੀਹ ਰੁਪਏ ਟੋਕਨ ਫੀਸ ਦੇ ਕੇ ਕਰਵਾ ਰਹੇ ਹਨ ਇਸ ਲਈ ਇਸ ਲੈਬ ਨੂੰ ਇਲਾਕੇ ਲਈ ਵਰਦਾਨ ਸਮਝਿਆ ਜਾਂਦਾ ਹੈ ਇਸ ਲੈਬ ਤੋਂ ਕੀਤੇ ਜਾਂਦੇ ਟੈਸਟ ਪੀਜੀਆਈ ਡੀਐਮਸੀ ਅਤੇ ਸੀਐਮਸੀ ਲੁਧਿਆਣਾ ਫਰੀਦਕੋਟ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਮਰੀਜ਼ ਜੋ ਰਾਮਪੁਰਾ ਫੂਲ ਇਲਾਕੇ ਨਾਲ ਸਬੰਧਤ ਹੈ ਵੀ ਕਰਵਾਉਣ ਆਉਂਦੇ ਹਨ
ਇੱਥੇ ਹਰ ਡਾਕਟਰ ਦੇ ਲਿਖੇ ਟੈਸਟ ਬਿਨਾਂ ਕਿਸੇ ਭੇਦ ਭਾਵ ਦੇ ਕੀਤੇ ਜਾਂਦੇ ਹਨ ਲੈਬ ਦੀ ਜ਼ਿੰਮੇਵਾਰੀ ਸੰਭਾਲ ਰਹੇ ਮਾਸਟਰ ਸੁਰਿੰਦਰ ਗੁਪਤਾ ਸਾਵਣ ਕੁਮਾਰ ਅਤੇ ਪ੍ਰਦੀਪ ਮਿੱਤਲ ਨੇ ਕਿਹਾ ਕਿ ਲੈਬ ਦੇ ਟੈਸਟ ਕਰਨ ਦਾ ਜੋ ਵੀ ਖਰਚਾ ਹੁੰਦਾ ਹੈ ਉਹ ਇੱਥੋਂ ਦੇ ਜੰਮਪਲ ਦੀਪਕ ਗੋਇਲ ਆਪਣੇ ਸਵਰਗੀ ਪਿਤਾ ਵਿਜੇ ਕੁਮਾਰ ਦੀ ਯਾਦ ਵਿੱਚ ਕਰਦੇ ਹਨ ਲੈਕ ਤੇ ਚਾਰ ਟਰੇਡ ਤੇ ਡਿਪਲੋਮਾ ਹੋਲਡਰ ਟੈਕਨੀਸ਼ੀਅਨ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ ਲੈਬ ਸਵੇਰੇ ਸੱਤ ਵਜੇ ਤੋਂ ਰੋਜ਼ਾਨਾ ਸ਼ਾਮ ਪੰਜ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਸਿਰਫ ਐਤਵਾਰ ਦਾ ਦਿਨ ਹੀ ਲੈਬ ਬੰਦ ਰਹਿੰਦੀ ਹੈ ਸਥਾਨਕ ਸਿਵਲ ਹਸਪਤਾਲ ਦੇ ਐਸਐਮਓ ਨਰਿੰਦਰ ਬਾਂਸਲ ਸਪੈਸ਼ਲਿਸਟ ਡਾਕਟਰ ਐਸਐਮਓ ਡਾਕਟਰ ਅਸ਼ਵਨੀ ਸਰਜਨ ਡਾਕਟਰ ਜਤਿੰਦਰ ਬਾਂਸਲ, ਡਾ ਸ਼ਿਵ ਸ਼ੰਕਰ, ਡਾ ਗੌਰਵ' ਡਾ ਪ੍ਰਮੋਦ, ਡਾਕਟਰ ਸੰਦੀਪ, ਸ਼ਾਮ ਲਾਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਅਤੇ ਡਾਕਟਰ ਐੱਫਸੀ ਬਾਂਸਲ ਆਦਿ ਵੀ ਇਸ ਲੈਬ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹਨ। ਇਲਾਕੇ ਵਿੱਚ ਸਮਾਜ ਸੇਵਾ ਵਿੱਚ ਨਾਮ ਬਣਾਉਣ ਵਾਲੀ ਸੰਸਥਾ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਰਿਟਾਇਰਡ ਅਧਿਆਪਕ ਦੇ ਨਾਲ ਨਾਲ ਪੱਤਰਕਾਰ ਸੰਸਥਾ ਵੀ ਇਸ ਲੈਬ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹਨ।
ਹਾਲ ਦੀ ਘੜੀ ਚ ਲੈਬ ਜਿਸ ਥਾਂ ਚੱਲ ਰਿਹਾ ਹੈ ਉਹ ਜਗ੍ਹਾ ਮਰੀਜ਼ਾਂ ਤੇ ਕਾਮਿਆਂ ਲਈ ਤੰਗ ਹੋ ਗਈ ਹੈ ਜੇਕਰ ਹੋਰ ਢੁਕਵੀਂ ਥਾਂ ਲਵਲੀ ਮਿਲੇਗੀ ਤਾਂ ਲੈ ਰੂਸ ਥਾਂ ਤੇ ਸ਼ਿਫਟ ਕੀਤਾ ਜਾਵੇਗਾ ਦੀਪਕ ਇਕੱਲੀ ਲੈਬ ਦੇ ਹੀ ਨਹੀਂ ਖਰਚ ਕਰਦੇ ਸਗੋਂ ਹੋਰ ਸਮਾਜ ਸੇਵੀ ਸੰਸਥਾਵਾਂ ਜਿਵੇਂ ਪੁਨਰਜੋਤੀ ਆਈ ਡੋਨੇਸ਼ਨ ਸਲੇਟੀ ਤਰਕਸ਼ੀਲ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਹਿਯੋਗ ਕਰਦੇ ਹਨ ।