ਸੁਲਤਾਨਪੁਰ ਲੋਧੀ ਲਈ ਕਾਰਾਂ ਦੇ ਕਾਫ਼ਲੇ ਨੂੰ ਰਵਾਨਾ ਕਰਦੇ ਹੋਏ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 11 ਨਵੰਬਰ ; ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਕੁੱਲ ਲੋਕਾਈ ਦੇ ਸਰਬ ਸਾਂਝੇ ਗੁਰੂ ਹੋਏ ਹਨ । ਜਿਨ੍ਹਾਂ ਦੇ ਸੰਦੇਸ਼ ਤੇ ਅਮਲ ਕਰਕੇ ਅੱਜ ਦੁਨੀਆਂ ਭਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਪੈਦਾ ਹੋ ਰਹੀ ਹੈ ।
ਇਹ ਗੱਲ ਹਲਕਾ ਇੰਚਾਰਜ ਗੁਰੂ ਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਪਹਿਲੀ ਪਾਤਸ਼ਾਹੀ ਦੇ 550 ਵੇਂ ਪ੍ਰਕਾਸ਼ ਉਤਸਵ ਵਿੱਚ ਸ਼ਾਮਲ ਹੋਣ ਲਈ ਸ਼ਰਧਾਲੂਆਂ ਦੀ ਬੱਸਾਂ ਅਤੇ ਕਾਰਾਂ ਦੇ ਕਾਫਲੇ ਨੂੰ ਰਵਾਨਾ ਕਰਨ ਸਮੇਂ ਕਹੀ ।
ਉਹਨਾਂ ਕਿਹਾ ਕਿ ਅੱਜ ਵਿਸ਼ਵ ਭਰ ਦੇ ਸ਼ਹਿਰਾਂ ਅੰਦਰ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਸਮਾਗਮ ਜਾਰੀ ਹਨ ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਵੱਲੋਂ " ਕਿਰਤ ਕਰੋ ਨਾਮ ਜਪੋ ਵੰਡ ਛਕੋ " ਦੇ ਸੰਦੇਸ਼ ਉੱਪਰ ਚੱਲ ਕੇ ਹਰੇਕ ਮਨੁੱਖ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ ।
ਇਸ ਸਮੇਂ ਹਰਵਿੰਦਰ ਸਿੰਘ ਬਰਾੜ , ਸੁਖਚੈਣ ਸਿੰਘ ਸੇਖੋਂ , ਮੇਜਰ ਸਿੰਘ ਸੋਢੀ ਵਾਲਾ , ਹਰਜਿੰਦਰ ਸਿੰਘ ਗੁਰੂ , ਗੁਰਪ੍ਰੀਤ ਸਿੰਘ ਲੱਖੋਕੇ , ਜਸਪ੍ਰੀਤ ਸਿੰਘ ਮਾਨ , ਮਿੰਟੂ ਬੱਟੀ , ਸ਼ਗਨ ਢੋਟ , ਦਰਸ਼ਨ ਸਿੰਘ ਸੰਧੂ ਕੌਹਰ ਸਿੰਘ ਵਾਲਾ ਤੋਂ ਇਲਾਵਾ ਪੂਰੇ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਮੌਜੂਦ ਸਨ ।