ਫਰੀਦਕੋਟ, 10 ਨਵੰਬਰ 2019 (ਪਰਵਿੰਦਰ ਸਿੰਘ ਕੰਧਾਰੀ )-ਅਯੁੱਧਿਆ ਵਿਵਾਦ ਤੇ ਸੁਪਰੀਮ ਕੋਰਟ ਵੱਲੋਂ ਮੰਦਰ ਦੇ ਹੱਕ ਵਿੱਚ ਸੁਣਾਏ ਫੈਸਲੇ ਦਾ ਸਵਾਗਤ ਕਰਦਿਆਂ ਬ੍ਰਾਹਮਣ ਸਭਾ ਵੱਲੋਂ ਦੀਵੇ ਜਗ੍ਹਾ ਕੇ ਗਾਊਸ਼ਾਲਾ ਅੰਨੇਦੇਆਣਾ ਵਿਖੇ ਖੁਸ਼ੀ ਮਨਾਈ ਗਈ। ਇਸ ਮੌਕੇ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਵਿਵਾਦਿਤ ਸ਼੍ਰੀ ਰਾਮ ਜਨਮ ਭੂਮੀ ਦੇ ਸੰਬੰਧ ਵਿੱਚ ਸਾਰੇ ਜੱਜਾਂ ਵੱਲੋਂ ਸਰਵਸੰਮਤੀ ਨਾਲ ਕੀਤੇ ਗਏ ਇਤਿਹਾਸਕ ਫੈਸਲੇ ਅਨੁਸਾਰ ਵਿਵਾਦ ਸਥਾਨ ਤੇ ਭਗਵਾਨ ਸ਼੍ਰੀ ਰਾਮ ਮੰਦਿਰ ਬਣਾਏ ਜਾਣ ਅਤੇ ਮਸਜਿਦ ਦੇ ਨਿਰਮਾਣ ਲਈ ਪੰਜ ਏਕੜ ਵੱਖਰੀ ਜਮੀਨ ਦਿੱਤੇ ਜਾਣ ਦੇ ਫੈਸਲੇ ਨੂੰ ਇੱਕ ਵਧੀਆ ਅਤੇ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਕੋਰਟ ਨੇ ਹਿੰਦੂ ਅਤੇ ਮੁਸਲਮਾਨ ਕੋਮ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇੱਕ ਵਧੀਆ ਫੈਸਲਾ ਕੀਤਾ ਹੈ। ਰਾਕੇਸ਼ ਸ਼ਰਮਾ ਨੇ ਅੱਗੇ ਕਿਹਾ ਹੁਣ ਸਾਰੇ ਵਰਗਾ ਨੂੰ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਸ਼ਾਂਤਮਈ ਅਤੇ ਸੰਵਿਧਾਨਕ ਢੰਗ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਗੋਤਮ ਬਾਂਸਲ, ਰਾਜੀਵ ਪਾਠਕ, ਪ੍ਰਮੋਦ ਸ਼ਰਮਾ, ਰਿਸ਼ੀ ਦੇਸਰਾਜ ਸ਼ਰਮਾ ਆਦਿ ਹਾਜਰ ਸਨ।