ਗੁਰਨਾਮ ਸਿੱਧੂ
ਫਿਰੋਜ਼ਪੁਰ 09 ਨਵੰਬਰ 2019 : ਟਾਟਾ ਕੰਸਲਟੈˆਸੀ ਸਰਵਿਸਿਜ਼ ਲਿਮਟਿਡ ਕੰਪਨੀ ਨੇ ਸਥਾਨਕ ਐੱਸਬੀਐੱਸ ਸਟੇਟ ਟੈਕਨੀਕਲ ਕੈˆਪਸ ਤੋਂˆ ਬੀ. ਟੈਕ ਅੰਤਿਮ ਸਾਲ ਦੇ 9 ਵਿਦਿਆਰਥੀਆˆ ਦੀ ਸਹਾਇਕ ਸਿਸਟਮ ਇੰਜੀਨੀਅਰ ਵਜੋਂ ਚੋਣ ਕੀਤੀ ਹੈ, ਜਿਨ੍ਹਾਂ ਵਿਚ ਇਕ ਵਿਦਿਆਰਥੀ ਈਸੀਈ ਅਤੇ ਅੱਠ ਵਿਦਿਆਰਥੀ ਸੀਐੱਸਈ ਤੋਂˆ ਹਨ। ਇਹ ਸਾਰੇ ਚੁਣੇ ਗਏ ਵਿਦਿਆਰਥੀ ਟੀਸੀਐੱਸਐੱਲ ਦੇ ਕਿਸੇ ਵੀ ਵਪਾਰਕ ਇਕਾਈ ਵਿਚ ਐਪਲੀਕੇਸ਼ਨ ਵਿਕਾਸ ਅਤੇ ਰੱਖ-ਰਖਾਅ ਪ੍ਰੋਜੈਕਟਾਂˆ ਦਾ ਹਿੱਸਾ ਹੋਣਗੇ। ਕੈˆਪਸ ਡਾਇਰੈਕਟਰ ਡਾ. ਟੀਐੱਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਸੀਐੱਸ ਅਧਿਕਾਰੀਆਂ ਨੇ ਚੋਣ ਪ੍ਰਕ੍ਰਿਆ ਦੇ 6 ਸਖਤ ਦੌਰਾ ਬਾਅਦ ਇਨ੍ਹਾਂˆ ਵਿਦਿਆਰਥੀਆˆ ਦੀ ਚੋਣ ਕੀਤੀ ਹੈ। ਡਾ. ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਗਗਨਦੀਪ ਕੌਰ, ਗੌਰਵ ਗਵਾਰੀ, ਹੇਮੰਤ ਕਾˆਤ ਤਿਵਾੜੀ, ਹਿਮਾˆਸ਼ੂ ਪਟੇਲ, ਇੰਦਰਵੀਰ ਕੌਰ ਗਿੱਲ, ਨਰਿੰਦਰ ਗਰਗ, ਨਵੀਤਾ ਰਾਜਪੂਤ, ਐੱਸਕੇ ਮੀਰਾਜ਼ੂਲ ਹੱਕ ਅਤੇ ਅਲੀਸ਼ਾ ਨੂੰ ਅਤੇ ਉਨ੍ਹਾਂˆ ਦੇ ਪਰਿਵਾਰਾਂˆ ਨੂੰ ਮੁਬਾਰਕਬਾਦ ਦਿੰਦੇ ਹੋਏ ਟੀਪੀਓ ਡਾ. ਗਜ਼ਲ ਪ੍ਰੀਤ ਅਰਨੇਜਾ, ਏਟੀਪੀਓ ਇੰਦਰਜੀਤ ਸਿੰਘ ਗਿੱਲ ਅਤੇ ਕਮਲ ਖੰਨਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਗ਼ਜ਼ਲਪ੍ਰੀਤ ਅਰਨੇਜਾ ਨੇ ਦੱਸਿਆ ਕਿ ਵੱਡੇ ਪੱਧਰ ਤੇ ਵਿਦਿਆਰਥੀਆˆ ਦੀ ਹੋ ਰਹੀ ਕੈˆਪਸ ਪਲੇਸਮੈˆਟ ਉਨ੍ਹਾਂ ਦੀ ਉੱਚ ਪੱਧਰੀ ਸਮਰੱਥਾ, ਕੈਂˆਪਸ ਡਾਇਰੈਕਟਰ ਦੀ ਯੋਗ ਅਗਵਾਈ ਅਤੇ ਸਮੁੱਚੇ ਸਮਰਪਿਤ ਯਤਨਾˆ ਦਾ ਨਤੀਜਾ ਹੈ। ਇਸ ਮੌਕੇ ਟ੍ਰੇਨਿੰਗ ਐˆਡ ਪਲੇਸਮੈˆਟ ਸੈੱਲ ਦੀ ਸਮੁੱਚੀ ਟੀਮ, ਰਜਿਸਟਰਾਰ ਜੇਕੇ ਅਗਰਵਾਲ, ਵਿਭਾਗੀ ਮੁਖੀ ਪ੍ਰੋ. ਜਪਿੰਦਰ ਸਿੰਘ, ਮੈਡਮ ਰਜਨੀ, ਪ੍ਰੋ. ਸੁਖਵੰਤ ਸਿੰਘ, ਟੀਪੀਆਈ ਡਾ. ਸੰਜੀਵ ਦੇਵੜਾ, ਪ੍ਰੋ. ਨਵਤੇਜ ਸਿੰਘ ਅਤੇ ਡਾ. ਵਿਕਰਮ ਮੁਤਨੇਜਾ, ਪ੍ਰੋ. ਸੁਖਜਿੰਦਰ ਸਿੰਘ, ਮੈਡਮ ਆਕ੍ਰਿਤੀ, ਕੈˆਂਪਸ ਪੀਆਰਓ ਬਲਵਿੰਦਰ ਸਿੰਘ ਮੋਹੀ ਅਤੇ ਗੁਰਚਰਨ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।