ਜਗਦੀਸ਼ ਥਿੰਦ
ਜਲਾਲਾਬਾਦ 8 ਨਵੰਬਰ : ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਜਿੱਤੇ ਰਮਿੰਦਰ ਸਿੰਘ ਆਵਲਾ ਦੀ ਜਿੱਤ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਲਈ ਪੁੱਜੇ ਯੁਵਰਾਜ ਰਣਇੰਦਰ ਸਿੰਘ ਨੇ ਐਲਾਨ ਕੀਤਾ ਕਿ ਚੋਣ ਮੁਹਿੰਮ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਵਿਖੇ ਪੁੱਜਣਗੇ ਜਿਨ੍ਹਾਂ ਤੋਂ ਇਸ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਵਾਉਣ ਲਈ ਫੰਡ ਜਾਰੀ ਕਰਵਾਏ ਜਾਣਗੇ ।
ਹਰਕ੍ਰਿਸ਼ਨ ਰਿਜ਼ਾਰਟ ਜਲਾਲਾਬਾਦ ਅਤੇ ਹਲਕੇ ਦੇ ਹੋਰ ਪਿੰਡਾਂ ਵਿੱਚ ਰੱਖੇ ਸਮਾਗਮਾਂ ਦੌਰਾਨ ਹੋਰਨਾਂ ਕਿਹਾ ਕਿ ਇੱਥੇ ਝੂਠੇ ਲਾਰੇ ਦਾਅਵੇ ਕਰਕੇ ਸਤਾ ਹਾਸਲ ਕਰਨ ਵਾਲੇ ਸ਼ਾਸਕਾਂ ਦੇ ਰਾਜ ਦਾ ਹਮੇਸ਼ਾ ਲਈ ਅੰਤ ਹੋ ਗਿਆ ਹੈ ।
ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸਭ ਤੋਂ ਪਹਿਲੀ ਪੀਣ ਵਾਲੇ ਸ਼ੁੱਧ ਪਾਣੀ , ਸਿੱਖਿਆ ,ਖੇਤਾਂ ਲਈ ਨਹਿਰੀ ਪਾਣੀ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਨੂੰ ਦਿੱਤੀ ਜਾਵੇਗੀ ।
ਇਸ ਮੌਕੇ mla ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਹਲਕੇ ਦੇ ਵੋਟਰਾਂ, ਸਪੋਰਟਰਾਂ ਲਈ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੋਟਰਾਂ ਵੱਲੋਂ ਬਖਸ਼ੀ ਜਿੱਤ ਤੋਂ ਬਾਅਦ ਉਹ ਵਿਧਾਨ ਸਭਾ ਦੇ ਉਸ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਏ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸ਼ਾਹ ਨਾਲ ਸਬੰਧਤ ਬੁਲਾਇਆ ਗਿਆ ਸੀ ।
ਉਹਨਾਂ ਕਿਹਾ ਕਿ ਉਹ ਇਸ ਹਲਕੇ ਦੇ ਲੋਕਾਂ ਦੇ ਦੁੱਖ - ਸੁੱਖ ਖਾਲ ਵੇਲੇ ਸਹਾਈ ਹੋਣਗੇ ।
ਉਨ੍ਹਾਂ ਕਿਹਾ ਜੇ ਪਹਿਲੀ ਪਾਤਸ਼ਾਹੀ ਦੇ ਚੱਲ ਰਹੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 11 ਨਵੰਬਰ ਨੂੰ ਜਲਾਲਾਬਾਦ ਹਲਕੇ ਵਿੱਚੋਂ ਬੱਸਾਂ ਜਾਣਗੀਆਂ ।
ਹੁੰਦਾ ਜਾ ਕੇ ਚਾਹੇ ਉਹ ਇਸ ਤੋਂ ਪਹਿਲਾਂ ਵੀ ਇਸ ਵੱਡੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਨ ਆਏ ਹੋਣ ਪਰ ਫਿਰ ਵੀ ਨਵੰਬਰ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਸੁਲਤਾਨ ਵੱਲੋਂ ਦੀਵੇ ਦਰਸ਼ਨ ਕਰਨ ਲਈ ਜਾਣਗੇ ।
ਇਸ ਮੌਕੇ ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸ ਰਾਜ ਜੋਸਨ , ਨਸੀਬ ਸਿੰਘ ਸੰਧੂ , ਬੀ ਐੱਸ ਭੁੱਲਰ ,
ਹਰਿੰਦਰ ਸਿੰਘ ਢੀਂਡਸਾ , ਅਨੀਸ਼ ਸਿਡਾਨਾ , ਰਾਜ ਬਖਸ਼ ਕੰਬੋਜ , ਦਰਸ਼ਨ ਲਾਲ , ਸ਼ੇਰਬਾਜ ਸਿੰਘ ਸੰਧੁੂ , ਹਰਭਗਵਾਨ ਜੋਸਣ , ਅਸ਼ੋਕ ਕੁਮਾਰ ਡੱਬਵਾਲੀ ਕਲਾਂ , ਬਲਦੇਵ ਰਾਜ ਸਾਬਕਾ ਚੇਅਰਮੈਨ ਬਲਾਕ ਸੰਮਤੀ , ਗੁਰਪ੍ਰੀਤ ਜਿਗਰੀ ,
ਕਾਕਾ ਕੰਬੋਜ , ਡਾਕਟਰ ਬੀ ਡੀ ਕਾਲੜਾ , ਹਰਭਜਨ ਕੰਬੋਜ ਡੱਬਵਾਲਾ ਕਲਾਂ , ਅਮਰ ਕੰਬੋਜ਼ , ਦੀਪਕ ਆਵਲਾ ਤੋਂ ਇਲਾਵਾ ਹੋਰ ਵੀ ਅਨੇਕਾਂ ਸੀਨੀਅਰ ਆਗੂ ਮੌਜੂਦ ਸਨ ।