ਗੁਰਨਾਮ ਸਿੱਧੂ
ਫ਼ਿਰੋਜ਼ਪੁਰ, 8 ਨਵੰਬਰ 2019 - ਕਮਲ ਸ਼ਰਮਾ ਨਮਿਤ ਸੋਗ ਸਭਾ 'ਚ ਪੁੱਜੇ ਫ਼ਿਰੋਜ਼ਪੁਰ ਸ਼ਹਿਰੀ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹ ਜਲਦ ਮਰਹੂਮ ਨੇਤਾ ਦੀ ਯਾਦ ਵਿਚ ਪਾਰਕ ਬਣਾਵਾਂਗੇ ਤਾਂ ਜੋ ਓਹਨਾ ਦੀ ਯਾਦ ਸਦਾ ਸਦੀਵੀ ਰਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਮਲ ਸ਼ਰਮਾ ਇੱਕ ਸੁਲਝੇ ਹੋਏ ਸਤਿਕਾਰਤ ਨੇਤਾ ਸਨ। ਉਹਨਾਂ ਦੇ ਤੁਰ ਜਾਣ ਨਾਲ ਕੱਲੇ ਫਿਰੋਜ਼ਪੁਰ ਨੂੰ ਹੀ ਨਹੀਂ ਸਗੋਂ ਪੰਜਾਬ ਨੇ ਇਕ ਚੰਗਾ ਲੀਡਰ ਖੋਹ ਲਿਆ ਹੈ। ਸ ਪਿੰਕੀ ਨੇ ਕਿਹਾ ਕਿ ਉਹ ਸਰਕਾਰ ਦੀ ਤਰਫ਼ੋਂ ਸਥਾਨਕ ਹਾਊਸਿੰਗ ਬੋਰਡ ਕਲੋਨੀ ਵਿੱਚ ਕਮਲ ਸ਼ਰਮਾ ਦੀ ਯਾਦ ਵਿਚ ਇੱਕ ਸ਼ਾਨਦਾਰ ਪਾਰਕ ਦਾ ਨਿਰਮਾਣ ਕਰਵਾਉਣਗੇ ਜਿਸ ਵਿਚ ਕਮਲ ਸ਼ਰਮਾ ਦਾ ਬੁੱਤ ਵੀ ਸਥਾਪਿਤ ਕੀਤਾ ਜਾਵੇਗਾ। ਓਹਨਾ ਇਹ ਵੀ ਕਿਹਾ ਕਿ ਇਹ ਪਾਰਕ ਪੰਜਾਬ ਦੇ ਸੁੰਦਰ ਪਾਰਕਾਂ ਵਿਚੋਂ ਇਕ ਹੋਵੇਗਾ ਜਿਸ ਦਾ ਨਿਰਮਾਣ ਜਲਦੀ ਆਰੰਭ ਕਰਾ ਦਿੱਤਾ ਜਾਵੇਗਾ। ਪਰਮਿੰਦਰ ਸਿੰਘ ਪਿੰਕੀ ਵਲੋਂ ਸਿਆਸਤ ਤੋਂ ਉਪਰ ਉਠ ਕੇ ਕੀਤੇ ਅਜਿਹੇ ਐਲਾਨ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਹਾਜ਼ਿਰ ਸਨ।